ਬਰੈਂਪਟਨ : ਪਹਿਲੀ ਸਤੰਬਰ ਦਿਨ ਐਤਵਾਰ ਨੂੰ ਬਰੇਅਡਨ ਸੀਨੀਅਰ ਕਲੱਬ ਦੇ ਮੈਂਬਰਾਂ ਏਅਰ ਸ਼ੋਅ ਦੇਖਣ ਲਈ ਟੂਰ ਲਾਇਆ। 11 ਕੁ ਵਜੇ ਸੀ ਐਨ ਈ ਗਰਾਊਂਡ ਦੇ ਨਜ਼ਦੀਕ ਉੱਚੀ ਰਮਣੀਕ ਜਗ੍ਹਾ ‘ਤੇ ਡੇਰੇ ਲਾਏ ਗਏ ਜੋ ਇਹ ਸ਼ੋਅ ਦੇਖਣ ਲਈ ਬਹੁਤ ਹੀ ਢੁਕਵਾਂ ਸਥਾਨ ਸੀ ਕਿਓਂਕਿ ਇੱਥੋਂ ਝੀਲ ਦਾ ਜ਼ਿਆਦਾ ਵੱਡਾ ਦ੍ਰਿਸ਼ ਦੇਖਿਆ ਜਾ ਸਕਦਾ ਸੀ। ਏਅਰ ਸ਼ੋਅ ਵਿੱਚ ਹਾਲੇ ਕੁਝ ਸਮਾਂ ਰਹਿੰਦਾ ਸੀ ਇਸ ਲਈ ਸਭ ਨੇ ਰਲ ਮਿਲ ਨਾਲ ਲਿਆਂਦਾ ਭੋਜਨ ਛਕਿਆ। ਠੀਕ 12 ਵਜੇ ਏਅਰ ਫੋਰਸ ਜਹਾਜ਼ਾਂ ਦੇ ਕਾਫਲੇ ਦਹਾੜਦੇ ਹੋਏ ਆਸਮਾਨ ਵਿੱਚ ਪ੍ਰਗਟ ਹੋਏ ਜੋ ਬੜੇ ਸੁੰਦਰ ਰੰਗ ਬਿਰੰਗੇ ਧੂੰਏਂ ਦੇ ਬੱਦਲ ਛੱਡ ਰਹੇ ਸਨ। ਇਨ੍ਹਾਂ ਕਈ ਹੈਰਤਅੰਗੇਜ ਕਰਤਬ ਦਿਖਾਏ ਜਿਸ ਵਿੱਚ ਦਿਲ ਦੀ ਸ਼ਕਲ ਬਣਾ ਉਸ ਵਿੱਚ ਤੀਰ ਜਾਂਦਾ ਹੋਇਆ ਦਿਖਾਇਆ ਗਿਆ। ਜਾਂਬਾਜ ਕੈਨੇਡੀਅਨ ਏਅਰ ਫੋਰਸ ਦੇ ਪਾਇਲਟਾਂ ਜੋਖਮ ਭਰਿਆ ਆਸਮਾਨੀ ਜੰਗ ਦਾ ਜੋ ਦ੍ਰਿਸ਼ ਪੇਸ਼ ਕੀਤਾ ਉਸ ਨੂੰ ਦੇਖ ਦਰਸ਼ਕਾਂ ਦੇ ਮੂੰਹ ਖੁੱਲ੍ਹੇ ਦੇ ਖੁੱਲ੍ਹੇ ਰਹਿ ਗਏ। ਕਦੇ ਸਿੱਧੇ ਝੀਲ ਵਿੱਚ ਗੋਤਾ ਮਾਰਦੇ ਦਿਖਦੇ ਤਾਂ ਅਗਲੇ ਪਲ ਹੀ ਅਸਮਾਨੀਂ ਉਡਾਰੀ ਮਾਰ ਜਾਂਦੇ। ਹੈਲੀਕਾਪਟਰ ਨੇ ਵੀ ਆਪਣੇ ਕਰਤਬਾਂ ਦਾ ਪ੍ਰਦਰਸ਼ਨ ਕੀਤਾ। ਇਹ ਦਿਲਕਸ਼ ਨਜਾਰਾ ਕੋਈ ਦੋ ਢਾਈ ਘੰਟੇ ਚਲਦਾ ਰਿਹਾ ਜਿਸ ਦਾ ਸਭ ਨੇ ਭਰਪੂਰ ਅਨੰਦ ਮਾਣਿਆ। ਗਰਮੀ ਰੁੱਤੇ ਬੂੰਦਾ ਬਾਂਦੀ ਤੇ ਬੱਦਲਵਾਈ ਨੇ ਸੁਹਾਵਣਾ ਮੌਸਮ ਸਿਰਜਿਆ ਹੋਇਆ ਸੀ। ਚਾਰ ਵਜੇ ਵਾਪਸੀ ਦਾ ਸਮਾਂ ਤੈਅ ਹੋਣ ਕਰਕੇ ਘਰਾਂ ਨੂੰ ਚਾਲੇ ਪਾਏ ਗਏ। ਇਸ ਸਫਲ ਟੂਰ ਦਾ ਪ੍ਰਬੰਧ ਗੁਰਦੇਵ ਸਿੰਘ ਭੱਠਲ, ਗੁਰਦੇਵ ਸਿੰਘ ਸਿੱਧੂ, ਬਲਬੀਰ ਸੈਣੀ ਅਤੇ ਹੋਰ ਮੈਂਬਰਾਂ ਦੁਆਰਾ ਕੀਤਾ ਗਿਆ ਜਿਸ ਲਈ ਸੈਕਟਰੀ ਗੁਰਦੇਵ ਸਿੰਘ ਸਭ ਦਾ ਧੰਨਵਾਦ ਕੀਤਾ।
ਮਹਿਲਾਵਾਂ ਦੀ ਸੰਸਥਾ ‘ਦਿਸ਼ਾ’ ਵਲੋਂ ਇਕ ਦਿਨਾ ਸੈਮੀਨਾਰ 8 ਸਤੰਬਰ ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ
ਬਰੈਂਪਟਨ/ਡਾ. ਝੰਡ : ਪਿਛਲੇ ਛੇ ਸਾਲਾਂ ਤੋਂ ਬਰੈਂਪਟਨ ਵਿਚ ਸਰਗ਼ਰਮ ਮਹਿਲਾਵਾਂ ਦੀ ਸੰਸਥਾ ‘ਦਿਸ਼ਾ’ ਵੱਲੋਂ 8 ਸਤੰਬਰ ਦਿਨ ਐਤਵਾਰ ਨੂੰ ‘ਸਿੱਖ ਔਰਤਾਂ ਦੀ ਵਰਤਮਾਨ ਦਸ਼ਾ: ਸਮਾਜਿਕ-ਸੱਭਿਆਚਾਰਕ ਪਰਿਪੇਖ’ ਵਿਸ਼ੇ ‘ਤੇ ਇਕ ਦਿਨਾਂ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸੈਮੀਨਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਉਤਸਵ ਨੂੰ ਸਮੱਰਪਿਤ ਹੋਵੇਗਾ ਅਤੇ ਇਸ ਵਿਚ ਸਿੱਖ ਮਹਿਲਾਵਾਂ ਨੂੰ ਦਰਪੇਸ਼ ਵਰਤਮਾਨ ਚੁਣੌਤੀਆਂ ਤੇ ਗੁਰਬਾਣੀ ਦੀਆਂ ਸਿੱਖਿਆਵਾਂ ਦੀ ਰੌਸ਼ਨੀ ਵਿਚ ਉਨ੍ਹਾਂ ਦੇ ਹੱਲ ਬਾਰੇ ਵਿਦਵਾਨਾਂ ਵੱਲੋਂ ਪੇਪਰ ਪੜ੍ਹੇ ਜਾਣਗੇ। ਉਪਰੰਤ, ਉਨ੍ਹਾਂ ਉੱਪਰ ਵਿਚਾਰ-ਵਟਾਂਦਰਾ ਹੋਵੇਗਾ। ਇਹ ਸੈਮੀਨਾਰ ਨੈਸ਼ਨਲ ਬੈਂਕੁਇਟ ਹਾਲ (ਮੇਨ-ਹਾਲ), 7355 ਟੌਰਬਰੱਮ ਰੋਡ, ਮਿਸੀਸਾਗਾ ਵਿਚ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਹੋਵੇਗਾ।
ઑਪੰਜਾਬੀ ਭਵਨ ਟੋਰਾਂਟੋ਼ ਵਿਚ ਪਿਛਲੇ ਸ਼ਨੀਵਾਰ ਬੁਲਾਈ ਗਈ ਪਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ઑਦਿਸ਼ਾ਼ ਦੀ ਚੇਅਰਪਰਸਨ ਡਾ. ਕੰਵਲਜੀਤ ਢਿੱਲੋਂ ਨੇ ਦੱਸਿਆ ਕਿ ਇਸ ਇਕ-ਦਿਨਾਂ ਸੈਮੀਨਾਰ ਦੇ ਤਿੰਨ ਸੈਸ਼ਨ ਹੋਣਗੇ।
ਪਹਿਲੇ ਉਦਘਾਟਨੀ ਸੈਸ਼ਨ ਵਿਚ ਸੈਮੀਨਾਰ ਦੀ ਅਹਿਮੀਅਤ ਬਾਰੇ ਉਨ੍ਹਾਂ ਵੱਲੋਂ ਸੰਖੇਪ ਵਿਚ ਦੱਸਣ ਤੋਂ ਬਾਅਦ ઑਕੀ-ਨੋਟ ਐੱਡਰੈਸ਼ ਸਾਊਥ ਏਸ਼ੀਅਨ ਔਰਤਾਂ ਦੇ ਕਮਿਊਨਿਟੀ ਡਿਵੈੱਲਪਮੈਂਟ ਪ੍ਰੋਗਰਾਮਾਂ ਵਿਚ ਸਰਗ਼ਰਮ ਅਰੁਨਾ ਪੈਪ ਵੱਲੋਂ ਹੋਵੇਗਾ। ਪੰਜਾਬੀ ਕਮਿਊਨਿਟੀ ਵਿਚ ਵਿਚਰ ਰਹੇ ਉੱਘੇ ਕਮਿਊਨਿਟੀ ਵਰਕਰ ਪੀ.ਸੀ.ਐੱਚ.ਐੱਸ. ਦੇ ਸੀ.ਈ.ਓ. ਬਲਦੇਵ ਸਿੰਘ ਮੁੱਤਾ ઑਸਿੱਖ ਮਹਿਲਾਵਾਂ ਨੂੰ ਦਰਪੇਸ਼ ਚੁਣੌਤੀਆਂ਼ ਬਾਰੇ ਪੇਪਰ ਪੇਸ਼ ਕਰਨਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਚੰਡੀਗੜ੍ਹ ਦੇ ਸਾਬਕਾ ਮੇਅਰ ਹਰਜਿੰਦਰ ਕੌਰ ਇਸ ਸੈਸ਼ਨ ਦੀ ਪ੍ਰਧਾਨਗੀ ਕਰਨਗੇ।
ਸੈਮੀਨਾਰ ਦੇ ਦੂਸਰੇ ਸੈਸ਼ਨ ਵਿਚ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸਭਿਆਚਾਰਕ ਖ਼ੇਤਰ ਵਿਚ ਸਰਗ਼ਰਮ ਸਿੱਖ ਕਮਿਊਨਿਟੀ ਨਾਲ ਸਬੰਧਿਤ 8-10 ਮਹਿਲਾਵਾਂ ਵੱਲੋਂ ਨਿੱਜੀ ਤਜਰਬਿਆਂ ਦੇ ਆਧਾਰ ‘ઑਤੇ ਵਿਚਾਰ ਪੇਸ਼ ਕੀਤੇ ਜਾਣਗੇ, ਜਦਕਿ ਤੀਸਰੇ ਆਖ਼ਰੀ ਸੈਸ਼ਨ ਵਿਚ ਸੈਮੀਨਾਰ ਦੇ ਪ੍ਰਬੰਧਕਾਂ ਵੱਲੋਂ ਤਿਆਰ ਕੀਤੀ ਗਈ ਇਕ ਮੈਮੋਰੈਂਡਮ-ਨੁਮਾ ਪਟੀਸ਼ਨ ਬਾਰੇ ਵਿਚਾਰ ਕੀਤਾ ਜਾਏਗਾ ਜਿਸ ਨੂੰ ਹਾਊਸ ਦੀ ਪ੍ਰਵਾਨਗੀ ਤੋਂ ਬਾਅਦ ਸਿੱਖਾਂ ਦੀ ਸ਼੍ਰੋਮਣੀ ਧਾਰਮਿਕ ਸੰਸਥਾ ਐੱਸ.ਜੀ.ਪੀ.ਸੀ. ਅਤੇ ਹੋਰ ਸਬੰਧਿਤ ਸਮਾਜਿਕ ਤੇ ਧਾਰਮਿਕ ਸਿੱਖ ਸੰਸਥਾਵਾਂ ਨੂੰ ਭੇਜਿਆ ਜਾਏਗਾ।
ਸੈਮੀਨਾਰ ਦੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਇਸ ਸੈਮੀਨਾਰ ਵਿਚ ਆਉਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ઑਦਿਸ਼ਾ਼ ਦੀ ਚੇਅਰ ਪਰਸਨ ਅਤੇ ਸੈਮੀਨਾਰ ਦੀ ਮੁੱਖ-ਪ੍ਰਬੰਧਕ ਡਾ. ਕੰਵਲਜੀਤ ਕੌਰ ਢਿੱਲੋਂ ਨੂੰ 1-289-980-3255 ਜਾਂ ਇਸ ਸੰਸਥਾ ਦੀ ਕੋ-ਚੇਅਰ ਕਮਲਜੀਤ ਨੱਤ ਨੂੰ 1-647-984-5216 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …