Home / ਕੈਨੇਡਾ / ਯੂਥ ਫ਼ਾਰ ਕਮਿਊਨਿਟੀ ਵੱਲੋਂ ਦੂਸਰੀ ‘ਰੱਨ ਫ਼ਾਰ ਡਾਇਬੇਟੀਜ਼’ 15 ਸਤੰਬਰ ਨੂੰ ਕਰਵਾਈ ਜਾਏਗੀ

ਯੂਥ ਫ਼ਾਰ ਕਮਿਊਨਿਟੀ ਵੱਲੋਂ ਦੂਸਰੀ ‘ਰੱਨ ਫ਼ਾਰ ਡਾਇਬੇਟੀਜ਼’ 15 ਸਤੰਬਰ ਨੂੰ ਕਰਵਾਈ ਜਾਏਗੀ

ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ‘ਯੂਥ ਫ਼ਾਰ ਕਮਿਊਨਿਟੀ’ ਸੰਸਥਾ ਵੱਲੋਂ ਇਸ ਸਾਲ ਦੂਸਰੀ ‘ਰੱਨ ਫ਼ਾਰ ਡਾਇਬੇਟੀਜ਼’ 15 ਸਤੰਬਰ ਦਿਨ ਐਤਵਾਰ ਨੂੰ ਚਿੰਗੂਆਕੂਜ਼ੀ ਪਾਰਕ ਵਿਖੇ ਕਰਵਾਈ ਜਾ ਰਹੀ ਹੈ। ਇਸ ਕਮਿਊਨਿਟੀ ਈਵੈਂਟ ਵਿਚ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਦੇ ਖ਼ਤਰਿਆਂ ਬਾਰੇ ਜਾਗਰੂਕ ਕੀਤਾ ਜਾਏਗਾ ਅਤੇ ‘ਡਾਇਬੇਟੀਜ਼ ਕੈਨੇਡਾ’ ਅਤੇ ਡਾਇਬੇਟੀਜ਼ ਟਾਈਪ-1 ਨਾਲ ਜੂਝ ਰਹੇ ਬੱਚਿਆਂ ਤੇ ਪਰਿਵਾਰਾਂ ਲਈ ਫ਼ੰਡ ਇਕੱਤਰ ਕੀਤਾ ਜਾਏਗਾ। ਪਾਰਕ ਦੇ ਸ਼ੈੱਲਟਨ ਨੰ: 3 ਦੇ ਨੇੜੇ ਆਯੋਜਿਤ ਕੀਤੇ ਜਾ ਰਹੇ ਇਸ ਈਵੈਂਟ ਵਿਚ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਤੱਕ 4 ਕਿਲੋਮੀਟਰ ਅਤੇ 2 ਕਿਲੋਮੀਟਰ ਦੌੜਾਂ ਅਤੇ ਵਾੱਕ ਕਰਵਾਈਆਂ ਜਾਣਗੀਆਂ। ਇਨ੍ਹਾਂ ਦੋਹਾਂ ਦੌੜਾਂ ਅਤੇ ਵਾੱਕ ਲਈ ਰਜਿਸਟ੍ਰੇਸ਼ਨ ਸਵੇਰੇ 8.30 ਵਜੇ ਤੋਂ 9.00 ਵਜੇ ਤੱਕ ਹੋਵੇਗੀ। ਇਕ ਵਿਅੱਕਤੀ ਲਈ ਰਜਿਸਟ੍ਰੇਸ਼ਨ ਫ਼ੀਸ 20 ਡਾਲਰ ਹੈ ਅਤੇ ਚਾਰ ਮੈਂਬਰਾਂ ਦੇ ਗਰੁੱਪ ਲਈ ਇਹ 70 ਡਾਲਰ ਹੈ।
ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਪਿਛਲੇ ਸਾਲ 2018 ਵਿਚ ਏਸੇ ਮਹੀਨੇ ਯੂਥ ਫ਼ਾਰ ਡਾਇਬੇਟੀਜ਼ ਵੱਲੋਂ ਪਹਿਲੀ ਵਾਰ ਆਯੋਜਿਤ ਕੀਤੇ ਗਏ ਈਵੈਂਟ ਵਿਚ ਸੈਂਕੜੇ ਲੋਕਾਂ ਨੇ ਭਾਗ ਲਿਆ ਸੀ ਅਤੇ ਇਸ ਦੌਰਾਨ 8,000 ਡਾਲਰ ਦਾ ਫ਼ੰਡ ਇਕੱਠਾ ਹੋਇਆ ਸੀ ਜਿਸ ਨੂੰ ‘ਡਾਇਬੇਟੀਜ਼ ਕੈਨੇਡਾ ਡੀ-ਕੈਂਪ’ ਨੂੰ ਭੇਜਿਆ ਗਿਆ ਸੀ ਅਤੇ ਇਸ ਦੀ ਬਰੈਂਪਟਨ ਦੀਆਂ ਸਮੂਹ ਕਮਿਊਨਿਟੀਆਂ ਵੱਲੋਂ ਭਾਰੀ ਸ਼ਲਾਘਾ ਹੋਈ ਸੀ। ਇਸ ਵਾਰ ਵੀ ਸਾਰਿਆਂ ਨੂੰ ਪਰਿਵਾਰ ਸਮੇਤ ਇਸ ਈਵੈਂਟ ਵਿਚ ਭਾਗ ਲੈਣ ਲਈ ਬੇਨਤੀ ਕੀਤੀ ਜਾਂਦੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਯੂਥ ਫ਼ਾਰ ਕਮਿਊਨਿਟੀ ਦੀ ਵੈੱਬਸਾਈਟ www.youth4community.ca ‘ਤੇ ਜਾ ਕੇ ਜਾਂ 1-647-990-1460 ‘ਤੇ ਕਾਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਇੰਟਰਨੈਸ਼ਨਲ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ ਵਿਸ਼ੇਸ ਮੀਟਿੰਗ ਹੋਈ

ਟੋਰਾਂਟੋ : ਬੀਤੇ ਸ਼ਨੀਵਾਰ ਰਾਮਗੜ੍ਹੀਆ ਭਵਨ ਵਿਖੇ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ …