ਬਰੈਂਪਟਨ : ਕੁਝ ਸਮੇਂ ਤੋਂ ਕੈਸਲਮੋਰ ਸੀਨੀਅਰ ਕਲੱਬ ਬਰੈਂਪਟਨ ਦੀ ਕਾਰਜਸ਼ੈਲੀ ਵਿੱਚ ਬੇਨਿਯਮੀਆਂ ਵਰਤਣ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਇਸ ਦਾ ਖੁਲਾਸਾ ਓਦੋਂ ਹੋਇਆ ਜਦੋਂ ਟ੍ਰੀਲਾਈਨ ਪਾਰਕ ਵਿਖੇ ਕਲੱਬ ਦੇ ਮੈਂਬਰਾਂ ਦੁਆਰਾ ਸ਼ਿਕਾਇਤ ਪੱਤਰ ਬਰੈਂਪਟਨ ਰਿਕ੍ਰੀਏਸ਼ਨ ਪ੍ਰੋਗਰਾਮ ਦੇ ਨੁਮਾਇੰਦੇ ਵੱਜੋਂ ਆਈ ਬੀਬੀ ਐਨ ਮੂਰ ਨੂੰ ਸੌਂਪਿਆ ਗਿਆ। ਇਸ ਮੌਕੇ ਕਲੱਬ ਮੈਂਬਰਾਂ ਦੀ ਹਾਜ਼ਰੀ ਵਿੱਚ ਕਲੱਬ ਪ੍ਰਧਾਨਗੀ ਵੱਲੋਂ ਗੈਰ ਸੰਵਿਧਾਨਕ ਰੁਖ ਅਖਤਿਆਰ ਕਰਨ ਬਾਰੇ ਕਲੱਬ ਦੇ ਸੈਕਟਰੀ ਕੁਲਦੀਪ ਗਿੱਲ ਅਤੇ ਚੇਅਰਮੈਨ ਵਤਨ ਸਿੰਘ ਗਿੱਲ ਨੇ ਬੀਬੀ ਨੂੰ ਵਿਸਥਾਰ ਪੂਰਵਕ ਦੱਸਿਆ। ਇਨ੍ਹਾਂ ਦੋਸ਼ਾਂ ਦਾ ਮੁੱਖ ਪਹਿਲੂ ਕਲੱਬ ਪ੍ਰਧਾਨਗੀ ਦੁਆਰਾ ਪਾਰਦਰਸ਼ਿਤਾ ਨੂੰ ਲਾਂਭੇ ਰੱਖ ਤਾਨਾਸ਼ਾਹੀ ਰਵੱਈਆ ਅਖਤਿਆਰ ਕਰਨਾ ਦੱਸਿਆ ਗਿਆ। ਕਲੱਬ ਦੁਆਰਾ ਵਰਤੀਆਂ ਗਈਆਂ ਬੇਨਿਯਮੀਆਂ ਵਿੱਚ ਮੁੱਖ ਰੂਪ ‘ਚ ਨਵੇਂ ਮੈਂਬਰ ਬਨਾਉਣ ਲਈ ਰਸੀਦ ਬੁੱਕ ਮੁਹੱਈਆਂ ਨਾ ਕਰਾਉਣਾ, ਕੁਲ ਮੈਂਬਰ ਲਿਸਟ ਸਭ ਨਾਲ ਸਾਂਝੀ ਨਾ ਕਰਨਾ, ਟੂਰਾਂ ਦੁਆਰਾ ਇਕੱਤਰ ਫੰਡਾਂ ਦਾ ਰਿਕਾਰਡ ਨਾ ਦੱਸਣਾ ਅਤੇ ਕਲੱਬ ਸੈਕਟਰੀ ਨੂੰ ਕਲੱਬ ਦੇ ਲੇਖੇ ਜੋਖੇ ਤੋਂ ਲਾਂਭੇ ਰੱਖਣਾ ਆਦਿ ਹਨ। ਮੈਂਬਰਾਂ ਦੇ ਜੋਰ ਪਾਉਣ ‘ਤੇ ਜਦ ਮੀਟਿੰਗ ਰੱਖੀ ਗਈ ਤਾਂ ਪ੍ਰਧਾਨ ਦੁਆਰਾ ਤਾਨਾਸ਼ਾਹੀ ਰੁਖ ਅਪਨਾਉਂਦਿਆਂ ਬਿਨਾ ਕਿਸੇ ਸਿੱਟੇ ਦੇ ਮੀਟਿੰਗ ਬਰਖਾਸਤ ਕਰ ਦਿੱਤੀ ਗਈ। ਇਸ ਤਰ੍ਹਾਂ ਕਲੱਬ ਮੈਂਬਰਾਂ ਨੂੰ ਭਰੋਸੇ ਵਿੱਚ ਲਏ ਬਿਨਾ ਆਪਹੁਦਰੀਆਂ ਕਾਰਵਾਈਆਂ ਦਾ ਵਿਰੋਧ ਕਰਦੇ ਹੋਏ ਇਕੱਤਰ ਹੋਏ ਮੈਬਰਾਂ ਸਿਟੀ ਨੁਮਾਇੰਦਗੀ ਅੱਗੇ ਸਖਤ ਰੋਸ ਪ੍ਰਗਟ ਕਰਦਿਆਂ ਇਸ ਦੀ ਜਾਂਚ ਅਤੇ ਸੁਯੋਗ ਕਰਵਾਈ ਕਰਨ ਦੀ ਬੇਨਤੀ ਕੀਤੀ। ਬੀਬੀ ਮੂਰ ਨੇ ਉਚਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …