ਬਰੈਂਪਟਨ : ਪੰਜਾਬੀ ਆਰਟਸ ਐਸੋਸਿਏਸ਼ਨ ਆਫ ਟੋਰਾਂਟੋ ਜਦੋਂ ਵੀ ਨਾਟਕ ਕਰਦੇ ਹੈ ਤਾਂ ਕੋਈ ਖਾਸ ਵਿਸ਼ਾ ਚੁਣਦੇ ਹਨ ਜਿਵੇਂ ਬੱਚਿਆਂ, ਬਜ਼ੁਰਗਾਂ, ਡਰੱਗ ਵਾਇਲੈਂਸ ਜਾਂ ਪਰਿਵਾਰਕ। ਇਸ ਵਾਰ ਅਸੀ ਇਹ ਨਾਟਕ ਅਸੀਂ ਸਾਡੇ ਯੂਥ ਲਈ ਪੇਸ਼ ਕਰਨ ਜਾ ਰਹੇ ਹਾਂ ਜੋ ਆਉਂਦੇ ਭਵਿੱਖ ਵਿਚ ਵਿਆਹ ਦੇ ਬੰਦਨਾਂ ਵਿਚ ਬੱਝਣ ਵਾਲੇ ਹਨ।
ਸੋ ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਹੀ ਮਾਣ ਨਾਲ 21 ਅਗਸਤ ਨੂੰ ਸ਼ਾਮੀ 5 ਵਜੇ ਬਰੈਂਪਟਨ ਦੇ ਰੋਜ਼ ਥੀਏਟਰ ਵਿਖੇ ਉਘੇ ਨਾਟਕਕਾਰ ਪਰਮਜੀਤ ਗਿੱਲ ਦਾ ਲਿਖਿਆ ਨਾਟਕ ਕੰਧਾਂ ਰੇਤ ਦੀਆਂ ਜੋ ਹਰਪ੍ਰੀਤ ਸੇਖਾ ਦੀ ਕਹਾਣੀ ‘ਵਿਆਹ’ ਤੇ ਅਧਾਰਿਤ ਹੈ ਪੇਸ਼ ਕਰਨ ਜਾ ਰਹੇ ਹਨ। ਇਹ ਨਾਟਕ ਜਿਥੇ ਅੱਜ ਕੱਲ੍ਹ ਕੈਨੇਡਾ ਵਿਚ ਜੋ ਮਹਿੰਗੇ ਮਹਿੰਗੇ ਹੋ ਰਹੇ ਵਿਆਹਾਂ ਦੀ ਗੱਲ ਕਰੇਗਾ ਉਥੇ ਰੇਤ ਵਾਂਗ ਕਿਰ ਰਹਿਆਂ ਰਿਸ਼ਤਿਆਂ ਦੀ ਵੀ ਬਾਤ ਪਾਵੇਗਾ। ਇਸ ਨਾਟਕ ਨੂੰ ਸਰਬਜੀਤ ਅਰੋੜਾ ਡਾਇਰੈਕਟ ਕਰ ਰਹੇ ਹਨ। ਪੂਰੀ ਟੀਮ ਵਾਲੇ ਆਪਣੇ ਆਪਣੇ ਕਿਰਦਾਰਾਂ ਤੇ ਮਿਹਨਤ ਕਰ ਰਹੇ ਹਨ। ਪੰਜਾਬੀ ਆਰਟਸ ਐਸੋਸੀਏਸ਼ਨ ਨੇ ਬਹੁਤੇ ਨਾਟਕ ਇਥੋਂ ਦੇ ਮਸਲਿਆਂ ਤੇ ਅਧਾਰਿਤ ਹੀ ਖੇਡੇ ਹਨ ਤਾਂ ਕਿ ਇਥੋਂ ਦੇ ਜਮ ਪਲ ਬੱਚਿਆਂ ਨੂੰ ਵੀ ਨਾਲ ਜੋੜਿਆ ਜਾ ਸਕੇ। ਜਿਨਾ੍ਹਂ ਵਿਚੋਂ ਨਾਟਕ ”ਪਿੰਜਰੇ” (ਮੇਜਰ ਮਾਂਗਟ),”ਮੇਰਾ ਘਰ ਮੇਰੀ ਕਹਾਣੀ” ਤੇ ”ਮਿਸਟਰ ਐਮ ਐਲ ਏ” (ਪਰਮਜੀਤ ਗਿਲ ਐਡਮਿੰਟਨ),”ਆਤਿਸ” (ਵਿੰਗ ਕਮਾਂਡਰ ਬੀ ਐਸ ਫਲਾਵਰ),”ਇਕ ਜੰਗ ਇਹ ਵੀ”(ਕੁਲਵਿੰਦਰ ਖਹਿਰਾ) ਅਤੇ ਪਾਲੀ ਭੁਪਿੰਦਰ ਦੇ ਲਿਖੇ ਨਾਟਕ ”ਧੁਖਦੇ ਕਲੀਰੇ”, ”ਰੌਂਗ ਨੰਬਰ”, ”ਸਿਰਜਨਾ”, ”ਰਾਤ ਚਾਨਣੀ”, ”ਆਰ ਐਸ ਵੀ ਪੀ” ਤੇ ”ਮੀ ਐਂਡ ਮਾਈ ਸਟੋਰੀ” ਖੇਡੇ। ”ਮੀ ਐਂਡ ਮਾਈ ਸਟੋਰੀ” ਪਾਲੀ ਨਾਲ ਬਹੁਤ ਸਾਰੀਆਂ ਮੀਟਿੰਗਾਂ ਤੋਂ ਬਾਅਦ ਇਥੋਂ ਦੇ ਬੱਚਿਆਂ ਨੂੰ ਅਧਾਰ ਬਣਾ ਕੇ ਲਿਖਿਆ ਗਿਆ, ਇਸ ਵਿਚ ਕੈਨੇਡਾ ਦੇ 15 ਜੰਮਪਲ ਬੱਚਿਆ ਨੇ ਕੰਮ ਕੀਤਾ। ਇਸਦੇ ਸ਼ੋਅ ਬਰੈਂਪਟਨ, ਮਾਰਖਮ ਤੇ ਮਾਂਟਰੀਅਲ ਵਿਚ ਕਰਵਾਏ ਗਏ। ”ਆਲ੍ਹਣਾ” ਸਰਬਜੀਤ ਅਰੋੜਾ ਨੇ ਲਿਖਿਆ ਤੇ ਡਾਇਰੈਕਟ ਕੀਤਾ। ਇਹ ਸਾਰੇ ਨਾਟਕ ਦਰਸ਼ਕਾਂ ਨੂੰ ਬਹੁਤ ਪਸੰਦ ਆਏ। ਭਾਵੇਂ ਪੰਜਾਬੀ ਆਰਟਸ ਐਸੋਸੀਏਸ਼ਨ ਜ਼ਿਆਦਾ ਨਾਟਕ ਕੈਨੇਡਾ ਨਾਲ ਜੁੜੇ ਮਸਲਿਆਂ ‘ਤੇ ਹੀ ਕਰਦੇ ਹਨ ਪਰ ਇਤਿਹਾਸਕ ਨਾਲ ਜੁੜੇ ਮਸਲਿਆਂ ਤੇ ਵੀ ਨਾਟਕ ਖੇਡਣੋਂ ਪਿਛੇ ਨਹੀ ਹਟਦੇ, ”ਇੱਕ ਸੁਪਨੇ ਦਾ ਪੁਲੀਟੀਕਲ ਮਰਡਰ” ਰਾਹੀਂ ਭਾਰਤ ਵਿਚ ਕਿਸ ਤਰ੍ਹਾਂ ਦੀ ਅਜ਼ਾਦੀ ਆਮ ਬੰਦੇ ਕੋਲ ਪਹੁੰਚੀ ਦੀ ਗੱਲ ਕੀਤੀ।
ਇਸ ਨਾਟਕ ਵਿਚ ਟੀਮ ਦੇ ਸੀਨਅਰ ਮੈਬਰ ਸਰਬਜੀਤ ਅਰੋੜਾ, ਜਗਵਿੰਦਰ ਜੱਜ, ਹਰਮਿੰਦਰ ਗਰੇਵਾਲ, ਪਰਵਿੰਦਰ ਠੇਠੀ, ਮੇਹਰ, ਰਮਨ, ਜਸਲੀਨ, ਪੂਨਮ, ਮਨਦੀਪ, ਪਰੀਤ ਸੰਘਾ ਆਦਿ ਵੱਖਰੇ ਵੱਖਰੇ ਕਿਰਦਾਰ ਨਿਭਾਅ ਰਹੇ ਹਨ। ਬਾਕੀ ਸਾਰੀ ਟੀਮ ਵਾਲੇ ਬੈਕ ਸਟੇਜ਼ ਦੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ। ਸੋ ਟੋਰਾਂਟੋ ਏਰੀਏ ਦੇ ਸਾਰੇ ਨਾਟਕ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਆਪਣੇ ਸਮੁਚੇ ਪਰਿਵਾਰਾਂ ਨਾਲ ਹਮੇਸ਼ਾ ਦੀ ਤਰ੍ਹਾਂ ਹੌਸਲਾ ਇਫਜ਼ਾਈ ਲਈ ਪਹੁੰਚੋ। ਸੋ 21 ਅਗਸਤ ਦਾ ਦਿਨ ਰਾਖਵਾਂ ਰੱਖਣ ਦੀ ਪੰਜਾਬੀ ਆਰਟਸ ਐਸੋਸਿਏਸ਼ਨ ਵਾਲੇ ਸਾਰਿਆਂ ਨੁੰ ਅਪੀਲ ਕਰਦੇ ਹਨ। ਜਾਣਕਾਰੀ ਜਾਂ ਟਿਕਟਾਂ ਲਈ ਕੁਲਦੀਪ ਰੰਧਾਵਾ 416-892-6171 ਜਾਂ ਬਲਜਿੰਦਰ ਲੇਲਨਾ 416-677-1555 ‘ਤੇ ਕਾਲ ਕੀਤੀ ਜਾ ਸਕਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …