ਬਰਲਿੰਗਟਨ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਹਮਗਿਆਨੀ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਬਰਲਿੰਗਟਨ ਵਿਖੇ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ 24 ਮਈ ਤੋਂ 26 ਮਈ ਤੱਕ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।
ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਸੰਤਾਂ ਦੇ ਸ਼ਰਧਾਲੂ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਨੇ ਦੱਸਿਆ ਕਿ ਇਥੋਂ ਦੇ ਗੁਰਦਵਾਰਾ ਗੁਰੂ ਰਵੀਦਾਸ ਜੀ, 2266 ਕਿਉਨ ਡਰਾਈਵ ਵਿਖੇ 24 ਮਈ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਅਖੰਡ ਪਾਠ ਅਰੰਭ ਕਰਵਾਏ ਜਾਣਗੇ ਅਤੇ 26 ਮਈ ਨੂੰ ਭੋਗ ਪਾਏ ਜਾਣਗੇ।
ਉਪਰੰਤ ਕੀਰਤਨ- ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਦੇ ਰਾਗੀ-ਜੱਥਿਆਂ ਵੱਲੋਂ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ ਜਾਵੇਗਾ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਤ ਵਰਤੇਗਾ। ਟੋਰਾਂਟੋ ਏਰੀਏ ਵਿੱਚ ਵੱਸਦੇ ਸੰਤਾਂ ਦੇ ਸ਼ਰਧਾਂਲੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸੰਤਾਂ ਨੂੰ ਆਪਣੀ ਅਕੀਦਤ ਪੇਸ਼ ਕਰਨ ਲਈ ਗੁਰੁਘਰ ਵਿਖੇ ਇਸ ਦਿਨ ਪਹੁੰਚਣ ਦੀ ਕ੍ਰਿਪਾਲਤਾ ਕਰਨ, ਜੀ । ਇਸ ਸਬੰਧੀ ਹੋਰ ਜਾਣਕਾਰੀ ਲਈ ਜੱਥੇਦਾਰ ਜੀਤ ਸਿੰਘ ਸਤਨਾਮਪੁਰਾ ਦੇ ਫ਼ੋਨ ਨੰਬਰ 905-331-9352 ਜਾਂ ਗੁਰੂਘਰ ਦੇ ਫ਼ੋਨ ਨੰਬਰ 905-333-1924 ਉੱਪਰ ਕਾਲ ਕੀਤੀ ਜਾ ਸਕਦੀ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …