ਬਰੈਂਪਟਨ : ਲੰਘੇ ਸ਼ਨੀਵਾਰ ‘ਅਜੀਤ’ ਭਵਨ ਵਿਚ ‘ਕਲਮ ਫਾਊਂਡੇਸ਼ਨ’ ਵੱਲੋਂ ਉੱਘੇ ਸਾਹਿਤਕਾਰ ਪੂਰਨ ਸਿੰਘ ਪਾਂਧੀ ਦਾ ਇੱਕ ਸ਼ਾਨਦਾਰ ਪਲੈਕ ਨਾਲ ਸਨਮਾਨ ਕੀਤਾ ਗਿਆ। ਇਸ ਵਿਚ ਕਲਮ ਫਾਊਂਡੇਸ਼ਨ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ, ਪ੍ਰਧਾਨ ਕੰਵਲਜੀਤ ਕੌਰ, ਕ੍ਰਿਪਾਲ ਸਿੰਘ ਪੰਨੂ, ਆਸ਼ਕ ਰਹੀਲ, ਨੀਟਾ ਬਲਵਿੰਦਰ, ਡਾ. ਹਰਵਿੰਦਰ ਕੌਰ ਚੀਮਾ, ਕਵਿੱਤਰੀ ਪਰਮਜੀਤ ਕੌਰ ਦਿਓਲ ਅਤੇ ਦਰਜਣਾਂ ਹੋਰ ਵਿਦਵਾਨ ਲੇਖਕ, ਕਵੀ ਤੇ ਕਲਾਕਾਰ ਸ਼ਾਮਲ ਹੋਏ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪਾਂਧੀ ਜੀ ਦੇ ਮਾਤ-ਭਾਸ਼ਾ ਪੰਜਾਬੀ ਦੇ ਅਧਿਆਪਕ, ਕਵੀ, ਕਹਾਣੀਕਾਰ, ਵਾਰਤਾਕਾਰ, ਕਲਾਸੀਕਲ ਸੰਗੀਤ ਦੇ ਮਾਹਰ, ਗੁਰਬਾਣੀ ਦੇ ਵਿਆਖਿਆਕਾਰ ਅਤੇ ਸਭ ਤੋਂ ਵੱਧ ਸੁਲ੍ਹਝੇ ਤੇ ਸਨਿੱਮਰ ਹੋਣ ਬਾਰੇ ਭਰਪੂਰ ਪਰਸੰਸਾ ਕੀਤੀ ਗਈ। ਇੰਨ੍ਹਾ ਦੀਆਂ ਦਰਜਣ ਕਿਤਾਬਾਂ ਵਿਚੋਂ ‘ਸੰਗੀਤ ਦੀ ਦੁਨੀਆਂ’ ਅਤੇ ਪ੍ਰਸਿੱਧ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਦੁਆਰਾ ਸੰਪਾਦਤ ਅਭਿਨੰਦਨ ਪੁਸਤਕ: ‘ਸੁਰੀਲਾ ਤੇ ਰਸੀਲਾ ਸ਼ੈਲੀਕਾਰ ਪੂਰਨ ਸਿੰਘ ਪਾਂਧੀ’ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ।
‘ਕਲਮ ਫਾਊਂਡੇਸ਼ਨ’ ਵੱਲੋਂ ਪੂਰਨ ਸਿੰਘ ਪਾਂਧੀ ਦਾ ਸਨਮਾਨ
RELATED ARTICLES