21.5 C
Toronto
Tuesday, April 14, 2026
spot_img
Homeਕੈਨੇਡਾਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਲਾਨਾ ਪਿਕਨਿਕ 21 ਜੁਲਾਈ ਨੂੰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਲਾਨਾ ਪਿਕਨਿਕ 21 ਜੁਲਾਈ ਨੂੰ

ਟੋਰਾਂਟੋ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਸਬੰਧਿਤ ਸਾਰੇ ਵਿਦਿਆਰਥੀਆਂ, ਪ੍ਰੋਫੈਸਰਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਜਾਂ ਪੀਏਯੂ ਨਾਲ ਸਬੰਧਤ ਸੱਜਣਾ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਪੀਏਯੂ ਦੀ ਸਲਾਨਾ ਪਿਕਨਿਕ ਮਿਤੀ 21 ਜੁਲਾਈ, 2019 ਦਿਨ ਐਤਵਾਰ ਨੂੰ ਟੈਰਾ-ਕੋਟਾ ਕੌਂਸਰਵੇਸ਼ਨ ਏਰੀਆ 14452 ਵਿਸਟਿਨ ਚਰਚਿਲ ਬੁਲੇਵਾਰਡ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਹ ਪਿਕਨਿਕ ਸਵੇਰੇ 11.00 ਵਜੇ ਤੋਂ ਸ਼ਾਮ 6.00 ਤੱਕ ਹੋਵੇਗੀ। ਇਸ ਵਿਚ ਤਾਜ਼ੇ ਫਲ ਫਰੂਟ, ਤਾਜ਼ਾ ਖਾਣਾ, ਖੇਡਾਂ, ਹਾਸੇ ਠੱਠੇ ਤੋਂ ਇਲਾਵਾ ਸਾਡੇ ਆਪਣੇ ਪਰਿਵਾਰਕ ਮੈਂਬਰਾਂ ਦੁਆਰਾ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਹੁੰਦਾ ਹੈ। ਪੀਏਯੂ ਨਾਲ ਸਬੰਧਿਤ ਸਮੂਹ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚ ਕੇ ਪੁਰਾਣੇ ਨਵੇਂ ਦੋਸਤਾਂ ਮਿੱਤਰਾਂ ਨਾਲ ਮੇਲ ਮਿਲਾਪ ਕਰਨ ਦੇ ਨਾਲ-ਨਾਲ ਪੀਏਯੂ ਨਾਲ ਜੁੜੀਆਂ ਯਾਦਾਂ ਨੂੰ ਫਿਰ ਤੋਂ ਤਾਜ਼ਾ ਕਰੀਏ। ਹੋਰ ਜਾਣਕਾਰੀ ਲਈ ਕੁਲਦੀਪ ਸਿੰਘ ਚਹਿਲ ਨਾਲ 647-290-9267 ਜਾਂ ਜਸਵੰਤ ਸਿੰਘ ਕੰਬੋਜ ਨਾਲ 416-567-4416 ਫੋਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS