ਬਰੈਂਪਟਨ : ਆਮ ਤੌਰ ‘ਤੇ ਗਰਮੀਆਂ ਦੇ ਮੌਸਮ ਵਿਚ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਕਿਸੇ ਦੂਰ ਮਨਪਸੰਦ ਜਗ੍ਹਾ ਦਾ ਆਨੰਦ ਲੈਣ ਲਈ ਨਿਕਲਦੇ ਹਨ। ਇਸੇ ਸੰਦਰਭ ਵਿਚ ਗੋਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੋ. ਕੁਲਦੀਪ ਸਿੰਘ ਢੀਂਡਸਾ ਤੇ ਅਮਰੀਕ ਸਿੰਘ ਕੁਮਰੀਆ ਨੇ ਮੈਂਬਰ ਨੂੰ ਕਿਸੇ ਟੂਰ ‘ਤੇ ਲਿਜਾਣ ਦਾ ਸੋਚਿਆ। ਕਾਰਜਕਾਰਨੀ ਦੇ ਬਾਕੀ ਮੈਂਬਰਾਂ ਗੁਰਦੇਵ ਸਿੰਘ ਜੌਹਲ, ਤਰਲੋਕ ਸਿੰਘ ਪੱਡਾ, ਰਾਮ ਪ੍ਰਕਾਸ਼ ਪਾਲ, ਮੇਜਰ ਸਿੰਘ ਸਾਂਧੜਾਂ, ਮੱਖਣ ਸਿੰਘ ਕੈਲੇ, ਅਵਤਾਰ ਸਿੰਘ ਤੇ ਅਜੈਬ ਸਿੰਘ ਪੰਨੂੂੰ ਨੇ ਸਲਾਹ ਕਰਕੇ ਵਿਸਾਗਾ ਬੀਚ ਤੇ ਬਲਿਊ ਮਾਊਂਨਟੇਨ ਨੂੰ ਜਾਣ ਦੀ ਸਹਿਮਤੀ ਦਿੱਤੀ। ਮਿਤੀ 18 ਜੂਨ 2016 ਨੂੰ ਸਵੇਰੇ 9.30 ਵਜੇ ਬੱਸ ਰਵਾਨਾ ਹੋਈ। ਰਸਤੇ ਵਿਚ ਉਚੀਆਂ ਨੀਵੀਆਂ ਸੜਕਾਂ ‘ਤੇ ਬੱਸ ਚੱਲਦੀ ਹੋਈ ਤਕਰੀਬਨ 11.30 ਵਜੇ ਵਿਸਾਗਾ ਬੀਚ ‘ਤੇ ਪਹੁੰਚੀ। ਉਥੇ ਸਨੈਕਸ ਅਤੇ ਕੌਫੀ ਦਿੱਤੀ ਗਈ। ਫਿਰ ਮੈਂਬਰ ਛੋਟੇ-ਛੋਟੇ ਗਰੁੱਭਾਂ ਵਿਚ ਬੀਚ ਦੇ ਕੰਢੇ ਵੱਲ ਅਨੰਦ ਲੈਣ ਲਈ ਰਵਾਨਾ ਹੋਏ। ਉਥੋਂ 1.30 ਵਜੇ ਸਾਰੇ ਇਕੱਠੇ ਹੋ ਕੇ ਬਲਿਊ ਮਾਊਂਨਟੇਨ ਲਈ ਰਵਾਨਾ ਹੋਏ। ਉਥੇ ਪਹੁੰਚ ਕੇ ਸਾਰਿਆਂ ਨੂੰ ਲੰਚ ਦਿੱਤਾ ਗਿਆ। ਜਿਸ ਵਿਚ ਸਾਰੇ ਕਮੇਟੀ ਮੈਂਬਰਾਂ ਖਾਸ ਕਰਕੇ ਰਾਮ ਪ੍ਰਕਾਸ਼ ਪਾਲ, ਮੱਖਣ ਸਿੰਘ ਕੈਲੇ, ਅਵਤਾਰ ਸਿੰਘ ਨੇ ਬਹੁਤ ਸਾਥ ਦਿੱਤਾ। ਫਿਰ ਛੋਟੇ ਗਰੁੱਪਾਂ ਵਿਚ ਪਹਾੜਾਂ ਦਾ ਨਜ਼ਾਰਾ ਲੈਣ ਬਿਖਰ ਗਏ। ਕਈਆਂ ਨੇ ਉਥੇ ਹੋ ਰਹੇ ਡਾਂਸ ਤੇ ਗੀਤਾਂ ਦਾ ਆਨੰਦ ਮਾਣਿਆ। ਕਈ ਬਿਜਲੀ ਨਾਲ ਚੱਲਣ ਵਾਲੀ ਟਰਾਲੀ ਵਿਚ ਬੈਠ ਕੇ ਉਪਰ ਪਹਾੜ ‘ਤੇ ਗਏ। ਉਥੋਂ ਹੇਠਾਂ ਦਾ ਨਜ਼ਾਰਾ ਬੜਾ ਮਨਮੋਹਕ ਸੀ। ਅੰਤ 5.30 ਵਜੇ ਬੱਸ ਸਾਰਿਆਂ ਨੂੰ ਲੈ ਕੇ ਵਾਪਸੀ ਲਈ ਰਵਾਨਾ ਹੋਈ ਅਤੇ ਠੀਕ 7.30 ਸ਼ਾਮ ਉਸੇ ਜਗ੍ਹਾ ਪਹੁੰਚੀ ਜਿਥੋਂ ਚੱਲੇ ਸੀ। ਸਾਰੇ ਬੜੇ ਖੁਸ਼ ਸਨ। ਹੋਰ ਸੰਪਰਕ ਕਰਨ ਲਈ ਪ੍ਰੋ. ਕੁਲਦੀਪ ਸਿੰਘ ਢੀਂਡਸਾ 647-242-6008 ਜਾਂ ਅਮਰੀਕ ਸਿੰਘ ਕੁਮਰੀਆ 647-998-7253 ‘ਤੇ ਗੱਲ ਕੀਤੀ ਜਾ ਸਕਦੀ ਹੈ।
ਅਜੀਤ ਸਿੰਘ ਰੱਖੜਾ ਨੇ ਬਾਵਜੂਦ ਸਰਬੋਤਮ ਲਿਖਾਰੀ ਨੰਬਰ 2 ਹੋਣ ਦੇ ਅਵਾਰਡ ਇਸ ਲਈ ਨਹੀਂ ਲਿਆ, ਕਿ ਉਹ ਅਵਾਰਡ ਮੈਨੇਜਮੈਂਟ ਕਮੇਟੀ ਦਾ ਇਕ ਹਿਸਾ ਸੀ। ਭਾਵੇਂ ਇਸ ਹਿਸੇ ਵਿਚ ਨਾ ਉਹ ਵੋਟ ਅਧਿਕਾਰੀ ਸੀ ਅਤੇ ਨਾ ਜੱਜ ਸੀ। ਉਹ ਕੇਵਲ ਇਕ ਫੀਲਡ ਵਰਕਰ ਸੀ। ਫਿਰ ਵੀ ਨੁਕਤਾਚੀਂ ਲੋਕਾਂ ਦੀ ਚਰਚਾ ਦੇ ਡਰੋਂ ਉਸ ਇਹ ਕਦਮ ਚੁਕਿਆ।
25 ਜੂਨ, 2016 ਨੂੰ ਸਰਦਾਰ ਇਕਬਾਲ ਸਿੰਘ ਮਾਹਲ ਨੂੰ ਦਿਤੇ ਗਏ ਸਰਬੋਤਮ ਲਿਖਾਰੀ ਅਵਾਰਡ ਦੇ ਪਿਛੋਕੜ ਵਿਚ ਨੀਚੇ ਲਿਖੇ ਸੱਚ ਪਾਠਕਾ ਦੀ ਨਜ਼ਰ ਗੋਚਰੇ ਹਨ।
ਵੋਟਾਂ ਵਾਸਤੇ 200 ਤੋਂ ਵਧ ਲੋਕਾਂ ਨਾਲ ਸੰਪਰਕ ਹੋਇਆ। 50 ਸੂਝਵਾਨ ਪਾਠਕਾ ਨੇ ਵੋਟਾ ਪਾਈਆਂ। ਵੋਟਾ ਵਿਚ ਅਜੀਤ ਰੱਖੜਾ ਨੇ 72% ਵੋਟਾ ਲਈਆਂ। ਪੂਰਨ ਸਿੰਘ ਪਾਂਧੀ ਨੇ ਦੂਸਰੇ ਨੰਬਰ ਉਪਰ 48% ਵੋਟਾਂ ਲਈਆਂ। ਕਿਓਂ ਕਿ ਪੂਰਨ ਸਿੰਘ ਪਾਂਧੀ ਅਤੇ ਹੋਰ 6 ਦਿਗਜ਼ ਲਿਖਾਰੀਆਂ ਦੇ ਨਾਮ ਲਿਸਟ ਵਿਚੋਂ ਰਾਖਵੇਂ ਕਰ ਦਿਤੇ ਗਏ ਸਨ, ਇਸ ਤਰ੍ਹਾਂ ਵੋਟ ਫੈਕਟਰ ਵਿਚ ਮਾਹਲ ਸਾਹਿਬ 42% ਵੋਟਾਂ ਲੈਕੇ ਦੂਸਰੇ ਨੰਬਰ ਉਪਰ ਆ ਗਏ।
ਮੁਲਅੰਕਣ ਕਰਨ ਵਾਲੇ ਪੰਜ ਜੱਜਾਂ ਦੇ ਨਾਮ ਹਨ। ਅੰਤਰਾਸ਼ਟਰੀ ਪੰਜਾਬੀ ਲੇਖਕ ਬਲਬੀਰ ਸਿੰਘ ਮੋਮੀ, ਸਾਇੰਸ ਫਿਕਸ਼ਨ ਲੇਖਕ ਡਾਕਟਰ ਡੀਪੀ ਸਿੰਘ, ਟੀਵੀ ਹੋਸਟ ਅਤੇ ਕਾਲਮਨਿਸਟ ਸਤਪਾਲ ਜੌਹਲ, ਸਾਬਕਾ ਇੰਡੀਅਨ ਫੋਰਸਿਜ਼ ਦੇ ਪਾਇਲਟ ਅਤੇ ਲੇਖਕ ਲੱਖ ਕਰਨਾਲਵੀ ਅਤੇ ਕਲਮ ਫਊਡੇਸ਼ਨ ਦੀ ਮੀਤ ਪ੍ਰਧਾਨ ਅਤੇ ਕਵਿਤਰੀ ਪਰਮਜੀਤ ਕੌਰ ਦਿਓਲ। ਸਭ ਤੋਂ ਵਧ ਟੋਟਲ ਸਕੋਰ ਮਾਹਲ ਸਾਹਿਬ ਦਾ ਸੀ ਅਤੇ ਦੂਸਰੇ ਨੰਬਰ ਉਪਰ ਅਜੀਤ ਸਿੰਘ ਰੱਖੜਾ ਦਾ। ਮਾਹਲ ਸਾਹਿਬ ਨੇ 6 ਫੈਕਟਰਾਂ ਵਿਚੋਂ ਤਿੰਨਾਂ ਵਿਚ (ਸ਼ੈਲੀ, ਜਾਣਕਾਰੀ ਅਤੇ ਸ਼ਬਦ ਮੁਹਾਰਤ ਫੈਕਟਰਜ਼ ਵਿਚ ਟੌਪ ਕੀਤਾ। ਅਜੀਤ ਸਿੰਘ ਰੱਖੜਾ ਨੇ 6 ਫੈਕਟਰਾਂ ਵਿਚੋਂ 4 ਵਿਚ ਟੌਪ ਕੀਤਾ। ਫੈਕਟਰ ਸਨ, ਜਨਕਲਿਆਣ, ਆਸ਼ਾਵਾਦੀ ਸੁਨੇਹਾ, ਸ਼ਬਦ ਮੁਹਾਰਤ ਅਤੇ ਵੋਟਾਂ।
ਸਰਵੇਖਣ ਦਾ ਸਾਰਾ ਕਾਰਜ ਗੁਰੂਤੇਗ ਬਹਾਦੁਰ ਸਕੂਲ ਦੀ ਟੀਚਰ ਰਜਦੀਪ ਕੌਰ ਧਾਲੀਵਾਲ ਨੇ ਨਿਭਾਇਆ ਅਤੇ ਸੰਜੀਵ ਧਵਨ ਜੀ ਨੇ ਸਰਟੀਫਾਈ ਕੀਤਾ। ਕਿਸੇ ਵੀ ਧਿਰ ਵਲੋਂ ਇਸ ਸਰਵੇਖਣ ਬਾਰੇ ਕੋਈ ਤਰਕਯੋਗ ਟਿਪਣੀ ਸੁਨਣ ਵਿਚ ਨਹੀਂ ਆਈ। ਪਰ ਲਿਖਾਰੀ ਵਰਗ ਨੇ ਅਸਹਿਮਤੀ ਦਾ ਮਹੌਲ ਬਣਾਈ ਰਖਿਆ। ਐਹੋ ਜਿਹਾ ਮਹੌਲ ਬਚਿਆ ਵਿਚ ਕਿਸੇ ਵੀ ਇਮਤਿਹਾਨ ਸਮੇ ਅਕਸਰ ਵੇਖਿਆ ਜਾਂਦਾ ਹੈ। ਬਚਿਆ ਦੀ ਕਦੇ ਰਾਏ ਲਈ ਜਾਵੇ ਤਾਂ ਉਹ ਇਮਤਿਹਾਨ ਸਿਸਟਮ ਖਤਮ ਕਰਨ ਦੇ ਹਕ ਵਿਚ ਖਲੋਣਗੇ। ਪਰ ਅਜ ਤਕ ਕਿਸੇ ਵੀ ਮੁਲਕ ਵਿਚ ਇਮਤਿਹਾਨ ਲਏ ਬਿਨਾ ਡਿਗਰੀ ਨਹੀਂ ਦਿਤੀ ਗਈ। ਸਾਡੇ ਗਰੁਪ ਨੇ ਇਹੀ ਕਾਰਜ ਕੀਤਾ ਹੈ। ਸਾਨੂੰ ਮਾਣ ਹੈ ਆਪਣੇ ਕੀਤੇ ਕੰਮ ਉਪਰ ਕਿਓਂਕਿ ਇਹ ਸਭ ਕੁਝ ਇਕ ਔਖੀ ਘਾਟੀ ਚੜ੍ਹਨ ਬਰਾਬਰ ਸੀ। ਅਸੀਂ ਅਭਿਨੰਦਨ ਗ੍ਰੰਥਾ ਦੀ ਤਰ੍ਹਾਂ ਬੁਕਲ ਵਿਚ ਲਡੂ ਭੋਰਨ ਵਾਲੇ ਨਹੀਂ ਹਾਂ ਜੋ ਇਕ ਦੂਸਰੇ ਉਪਰ ਬਾਰੀ ਬਾਰੀ ਗ੍ਰੰਥ ਲਿਖਦੇ ਫਿਰੀਏ। ਜੋ ਕੁਝ ਵੀ ਕਰਾਂਗੇ ਸੰਜੀਦਾ ਅਤੇ ਸੂਝਵਾਨ ਲੋਕਾਂ ਦੀ ਸਲਾਹ ਲੈਕੇ ਕਰਾਂਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …