Breaking News
Home / ਕੈਨੇਡਾ / ਕੈਲਡਨ ਐਮਪੀਪੀ ਸਿਲਵੀਆ ਜ਼ੋਨ ਨੇ ਅਗਲੀ ਕਾਰਵਾਈ ਲਈ ਬਜ਼ੁਰਗ ਸੇਵਾ ਦਲ ਨੂੰ ਦੁਬਾਰਾ ਸੱਦਿਆ

ਕੈਲਡਨ ਐਮਪੀਪੀ ਸਿਲਵੀਆ ਜ਼ੋਨ ਨੇ ਅਗਲੀ ਕਾਰਵਾਈ ਲਈ ਬਜ਼ੁਰਗ ਸੇਵਾ ਦਲ ਨੂੰ ਦੁਬਾਰਾ ਸੱਦਿਆ

ਕੈਲਡਨ/ਬਿਊਰੋ ਨਿਊਜ਼ : ਬਜ਼ੁਰਗ ਸੇਵਾਦਲ (ਸੀਨੀਅਰਜ਼ ਸੋਸ਼ਿਲ ਸਰਵਸਿਜ਼ ਗਰੁੱਪ) ਜਿਸ ਦਾ ਲੀਗਲ ਨਾਮ ਹੁਣ ‘ਇੰਡੀਅਨ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਆਰਗੇਨਾਈਜ਼ੇਸ਼ਨ’ ਹੋ ਗਿਆ ਹੈ, ਕਿ ਕੈਲਡਨ ਦੀ ਐਮਪੀਪੀ ਸਿਲਵੀਆ ਜੋਨ ਬਜ਼ੁਰਗਾਂ ਦਾ ਕੰਮ ਕਰਨ ਲਈ ਇਸ ਤਰ੍ਹਾ ਗਤੀਸ਼ੀਲ ਹੈ ਜਿਵੇਂ ਉਸਦਾ ਨਿਜੀ ਕੰਮ ਹੋਵੇ। ਇਹ ਦੂਸਰੀ ਵਾਰ ਹੈ ਕਿ ਇਕੋ ਮਹੀਨੇ ਵਿਚ ਦੂਸਰੀ  ਮੀਟਿੰਗ ਸੱਦੀ ਹੈ। ਸਿਲਵੀਆ ਨੇ ਪਹਿਲੀ ਮੀਟਿੰਗ 5 ਮਈ, 2017 ਨੂੰ ਸਦੀ ਸੀ। ਇਸ ਵਾਰ 23 ਮਈ, 2017 ਨੂੰ ਸੱਦਿਆ ਹੈ।
ਇਸ ਮੀਟਿੰਗ ਵਿਚ ਉਸਨੇ ਉਨਟਾਰੀਓ ਪਾਰਕਸ ਦੇ ਸੁਪਰਡੈਂਟ ਮਾਈਕ ਟਓੂਟੈਂਟ ਨੂੰ ਵੀ ਬੁਲਾਇਆ ਸੀ। ਅਸਥੀਆਂ ਤਾਰਨ ਵਾਲੀ ਇਹ ਜਗ੍ਹਾ ਕਰਾਊਨ ਲੈਂਡ ਨਹੀਂ ਹੈ ਸਗੋਂ ਸੂਬਾ ਸਰਕਾਰ ਦੀ ਪ੍ਰਾਪਰਟੀ ਹੈ। ਇਸ ਕਰਕੇ ਕੇਂਦਰ ਸਰਕਾਰ ਕੋਲੋਂ ਪਰਮਿਸ਼ਨ ਦੀ ਲੋੜ ਨਹੀਂ ਪਵੇਗੀ। ਇਹ ਜਗ੍ਹਾ ਬੜੀ ਦੇਰ ਪਹਿਲਾਂ, ਪਾਰਕ ਅਥਾਰਟੀ ਨੇ ਟਰੈਕਿੰਗ ਕਰਨ ਵਾਲੇ ਲੋਕਾਂ ਲਈ ਅਰਾਮ ਕਰਨ ਖਾਤਰ ਡਿਵੈਲਪ ਵੀ ਕੀਤੀ ਸੀ, ਪਰ ਲੋਕਾਂ ਨੇ ਖੇਹ ਖਰਾਬ ਕਰ ਦਿੱਤਾ ਸੀ। ਹੁਣ ਦੁਬਾਰਾ ਅਬਾਦ ਕਰਨ ਵਿਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਬਹੁਤ ਜਲਦ ਇਸ ਬਾਰੇ ਮਾਈਕ ਸਾਹਿਬ ਸਾਰਾ ਬੰਦੋਬਸਤ ਕਰਨਗੇ ਅਤੇ ਕਾਰਵਾਈ ਦੀ ਰਿਪੋਰਟ ਸੇਵਾਦਲ ਨੂੰ ਦੇਂਦੇ ਰਹਿਣਗੇ। ਮੀਂਹ ਕਣੀ ਤੋਂ ਬਚਣ ਲਈ ਸ਼ੈਲਟਰ ਅਤੇ ਦਰਿਆ ਉਪਰ ਖੜ੍ਹਨ ਲਈ ਇਕ ਡੈਕ ਤਿਆਰ ਹੋਵੇਗਾ। ਜੇ ਸਰਕਾਰ ਕੋਲੋਂਂ ਮੱਦਦ ਦੀ ਲੋੜ ਪਈ ਤਾਂ ਵਧੇਰੇ ਬੰਦੋਬਸਤਾਂ ਲਈ ਲੈਜਿਸਲੇਸ਼ਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਸਿਲਸਿਲੇ ਆਨਰੇਬਲ ਮਨਿਸਟਰ ਫਾਰ ਸੀਨੀਅਰਜ ਅਫੇਰਜ਼, ਦੀਪਿਕਾ ਦਮਰੇਲਾ ਪਹਿਲੋਂ ਹੀ ਯੋਗਦਾਨ ਪਾ ਰਹੀ ਹੈ। ਹੁਣ ਇਹ ਜ਼ਰੂਰਤ ਵੱਡੇ ਪੱਧਰ ਉਪਰ ਚਰਚਾ ਦਾ ਵਿਸ਼ਾ ਬਣ ਗਈ ਹੈ। ਵੱਧ ਜਾਣਕਾਰੀ ਲਈ ਫੋਨ 905 794 7882 ਜਾਂ 647 993 0330

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …