Breaking News
Home / ਕੈਨੇਡਾ / ਕਾਰ ਇੰਸੋਰੈਂਸ

ਕਾਰ ਇੰਸੋਰੈਂਸ

logo-2-1-300x105ਇੰਸੋਰੈਂਸ ਕਾਰਾਂ ਦੀ ਕਦੇ ਨਾ ਘਟੇ ਇੱਥੇ,
ਹਰ ਇਕ ਸਾਲ ਹੀ ਇਹਨੂੰ ਵਧਾਈ ਜਾਂਦੇ।
ਕਈ ਇਲਾਕਿਆਂ ਵਿਚ ਬਿਲਕੁਲ ਅੱਤ ਹੋਈ,
ਮਾਸ ਹੱਡਾਂ ਦੇ ਉਪਰੋਂ ਨੇ ਲਾਈ ਜਾਂਦੇ।

ਕੋਰਟ ਲੈਣ ਲਈ ਕਿਤੇ ਜੇ ਫੋਨ ਕਰੀਏ,
ਪੋਸਟਲ ਕੋਰਡ ਦੇ ਚੱਕਰਾਂ ਵਿਚ ਪਾਈ ਜਾਂਦੇ।
ਇਸ ਜਨਵਰੀ ਤੋਂ, ਅਗਸਤ ਤੋਂ ਜਾਂ ਨਵੰਬਰ ਤੋਂ ਘੱਟਜੂ,
ਸਾਨੂੰ ਪਲੋਸ ਕੇ ਲਾਰਾ ਨੇ ਲਾਈ ਜਾਂਦੇ।

ਇੱਕੋ ਇਕੱਲਾ ਹੀ ਕਦੇ-ਕਦੇ ਬੋਲਦਾ ਸੀ,
ਹੁਣ ਤਾਂ ਉਹਦੀ ਵੀ ਅਵਾਜ਼ ਦਬਾਈ ਜਾਂਦੇ।
ਟੀਨ ਬਚਾ ਜੇ ਕਿਸੇ ਦਾ ਲਵੇ ਲਾਇਸੰਸ,
ਸ਼ਗਨ ਮਰਜ਼ੀ ਦਾ ਧੱਕੇ ਨਾਲ ਪਵਾਈ ਜਾਂਦੇ।

ਖੇਤ ਹਰੇ ਭਰੇ ਲੋਕਾਂ ਦੇ ਆਉਣੇ ਨਜ਼ਰੀਂ,
ਮੱਝਾਂ ਆਪਣੀਆਂ ਵਿਚ ਚਰਾਈ ਜਾਂਦੇ।
ਸਾਰੇ ਚੁੱਪ ਲੀਡਰ ਕੋਈ ਜ਼ਰਾ ਵੀ ਕੁਸਕਦਾ ਨਾ,
ਲਗਦਾ ਮਿਲ ਕੇ ਨੇ ਗੱਫੇ ਲਾਈ ਜਾਂਦੇ।

‘ਗਿੱਲ ਬਲਵਿੰਦਰ’ ਜਿਹਾ ਦੀ ਇੱਥੇ ਕੋਈ ਸੁਣਦਾ ਨਾ,
ਪੜਤਾਲਾਂ ਕਰਾਈ ਜਾਂਦੇ ਕਮੇਟੀਆਂ ਬਣਾਈ ਜਾਂਦੇ।
ਐਬਸਟਰੈਕਟ ਮਾੜਾ ਜਾਂ ਚੰਗਾ ਬਹੁਤ ਫਰਕ ਨਹੀਂ,
{ਰੱਸਾ ਸਾਰਿਆਂ ਦੇ ਗਲ ਇਕੋ ਪਾਈ ਜਾਂਦੇ।
ਬਲਵਿੰਦਰ ਗਿੱਲ,416-558-5530

Check Also

‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ

ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …