Breaking News
Home / ਕੈਨੇਡਾ / ਆਸਟ੍ਰੇਲੀਆ ‘ਚ ਪਹਿਲੀ ਸਿੱਖ ਔਰਤ ਲੜੇਗੀ ਚੋਣ

ਆਸਟ੍ਰੇਲੀਆ ‘ਚ ਪਹਿਲੀ ਸਿੱਖ ਔਰਤ ਲੜੇਗੀ ਚੋਣ

Austrian First Sikh lady copy copyਮੈਲਬੋਰਨ/ਬਿਊਰੋ ਨਿਊਜ਼
ਅੰਮ੍ਰਿਤਸਰ ਦੀ ਜੰਮਪਲ 35 ਸਾਲਾ ਗੁਰਿੰਦਰ ਕੌਰ ਨਾਂ ਦੀ ਸਿੱਖ ਔਰਤ ਆਸਟ੍ਰੇਲੀਆ ਦੇ ਮੈਲਬੋਰਨ ਵਿਚ ਪਹਿਲੀ ਸਿੱਖ ਔਰਤ ਵਜੋਂ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਲੜਨ ਜਾ ਰਹੀ ਹੈ। ਗੁਰਿੰਦਰ ਕੌਰ ਵਿਕਟੋਰੀਆ ਦੇ ਦੱਖਣ ਪੱਛਮੀ ਵਾਰਡ ਵਿਚ ਵਿਟਲੇਸੀਆ ਕੌਂਸਲ ਦੀ ਪ੍ਰਤੀਨਿਧਤਾ ਕਰਨ ਲਈ ਸਰਗਰਮ ਹੈ। ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗੀ। ਆਈ. ਟੀ. ਪ੍ਰੋਫੈਸ਼ਨਲ ਗੁਰਿੰਦਰ ਕੌਰ 2006 ਵਿਚ ਆਸਟ੍ਰੇਲੀਆ ਗਈ ਸੀ ਅਤੇ ਉੱਥੇ ਉਹ ਨਿੱਜੀ ਅਤੇ ਜਨਤਕ ਖੇਤਰ ਵਿਚ ਕੰਮ ਕਰਨ ਦਾ ਤਜਰਬਾ ਰੱਖਦੀ ਹੈ। ਆਪਣੇ ਲਈ ਕਿਰਤ ਕਮਾਈ ਕਰਨ ਦੇ ਨਾਲ-ਨਾਲ ਉਸ ਨੇ ਸਮਾਜ ਭਲਾਈ ਕੰਮਾਂ ਦੇ ਤਹਿਤ ਉੱਥੇ ਸ਼ਰਨਾਰਥੀ ਲੋਕਾਂ ਲਈ ਛੋਟੇ ਕਾਰੋਬਾਰ ਸ਼ੁਰੂ ਕਰਨ ਦੇ ਨਾਲ-ਨਾਲ ਕੈਂਸਰ ਦਾ ਇਲਾਜ ਕਰ ਰਹੇ ਹਸਪਤਾਲਾਂ ਲਈ, ਭਾਰਤ ਤੋਂ ਕੌਮਾਂਤਰੀ ਪੜ੍ਹਾਈ ਲਈ ਪੜ੍ਹਨ ਗਏ ਵਿਦਿਆਰਥੀਆਂ ਦੀ ਮਦਦ ਲਈ ਫੰਡ ਇਕੱਤਰ ਕਰਨ ਦੀਆਂ ਵੀ ਕਈ ਮੁਹਿੰਮਾਂ ਚਲਾਈਆਂ ਹਨ। ਉਹ ਸਿਰਫ ਭਾਰਤ ਦੀ ਪਹਿਲੀ ਸਿੱਖ ਔਰਤ ਹੀ ਨਹੀਂ ਬਲਕਿ ਭਾਰਤ ਦੀ ਉਹ ਪਹਿਲੀ ਔਰਤ ਵੀ ਹੈ, ਜੋ ਇਹ ਚੋਣਾਂ ਅੰਮ੍ਰਿਤਧਾਰੀ ਸਰੂਪ ਵਿਚ ਰਹਿ ਕੇ ਲੜਨ ਜਾ ਰਹੀ ਹੈ। ਉਹ ਇੱਥੇ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦੀ ਵੀ ਆਜ਼ਾਦ ਮੈਂਬਰ ਹੈ। ਆਪਣੇ ਚੋਣ ਏਜੰਡੇ ਬਾਰੇ ਉਸ ਦਾ ਕਹਿਣਾ ਹੈ ਕਿ ਸਥਾਨਕ ਸਰਕਾਰਾਂ ਦੀਆਂ ਕੌਂਸਲਾਂ ਦਾ ਕੰਮ ਸਿਰਫ ਪਾਣੀ, ਸੀਵਰੇਜ ਦੇ ਪਾਈਪ ਪਾਉਣ, ਸੜਕਾਂ ਬਣਾਉਣ ਤਕ ਹੀ ਸੀਮਤ ਨਹੀਂ ਹੁੰਦਾ, ਕੌਂਸਲਾਂ ਅਤੇ ਚੁਣੇ ਹੋਏ ਲੋਕ ਪ੍ਰਤੀਨਿਧਾਂ ਦੀ ਜ਼ਿੰਮੇਵਾਰੀ ਸਮਾਜਿਕ ਖੇਤਰ ਵਿਚ ਵੀ ਲੋੜਵੰਦਾਂ ਦੀ ਮਦਦ ਕਰਨ ਦੀ ਹੁੰਦੀ ਹੈ।
ਉਸ ਨੇ ਕਿਹਾ ਕਿ ਜੇ ਮੈਂ ਚੋਣ ਜਿੱਤਦੀ ਹਾਂ ਤਾਂ ਆਪਣੇ ਇਲਾਕੇ ਵਿਚ ਲਾਇਬ੍ਰੇਰੀਆਂ, ਵਧੀਆ ਕਾਲਜ, ਲੋਕਾਂ ਦੇ ਕਾਰੋਬਾਰ ਕਰਨ ਲਈ ਉਚਿਤ ਥਾਵਾਂ ਅਤੇ ਮੌਕੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਲੋਕਾਂ ਦੀ ਸਮਾਜਿਕ ਸੁਰੱਖਿਆ ਦੇ ਪ੍ਰਬੰਧ ਕਰਨ ਨੂੰ ਪਹਿਲ ਦੇਵਾਂਗੀ ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …