ਜੱਦੀ ਜਾਇਦਾਦ ‘ਤੇ ਧੀ ਨੂੰ ਬਰਾਬਰ ਦਾ ਅਧਿਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਧੀਆਂ ਦੇ ਹੱਕ ਵਿਚ ਅਹਿਮ ਫੈਸਲਾ ਦਿੱਤਾ ਹੈ। ਸੁਪਰੀਮ ਕੋਰਟ ਨੇ ਆਪਣੇ ਇੱਕ ਹੁਕਮ ਵਿਚ ਕਿਹਾ ਹੈ ਕਿ ਸੋਧੇ ਹੋਏ ਹਿੰਦੂ ਉੱਤਰਾਧਿਕਾਰੀ ਐਕਟ ਵਿਚ ਇੱਕ ਧੀ ਵੀ ਜੱਦੀ ਜਾਇਦਾਦ ਵਿਚ ਬਰਾਬਰ ਦਾ ਅਧਿਕਾਰ ਰੱਖਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਿੰਦੂ ਉੱਤਰਾਧਿਕਾਰੀ (ਸੋਧ) ਐਕਟ, 2005 ਦੇ ਲਾਗੂ ਹੋਣ ਤੋਂ ਪਹਿਲਾਂ ਹਿੱਸੇਦਾਰ ਦੀ ਮੌਤ ਹੋਣ ‘ਤੇ ਵੀ ਧੀਆਂ ਦਾ ਜੱਦੀ ਜਾਇਦਾਦ ਉਤੇ ਅਧਿਕਾਰ ਹੋਵੇਗਾ। ਜਸਟਿਸ ਅਰੁਣ ਮਿਸ਼ਰਾ, ਐੱਸ. ਅਬਦੁਲ ਨਜ਼ੀਰ ਅਤੇ ਐੱਮ. ਆਰ. ਸ਼ਾਹ ਦੇ ਬੈਂਚ ਨੇ ਉਨ੍ਹਾਂ ਅਪੀਲਾਂ ‘ਤੇ ਇਹ ਫ਼ੈਸਲਾ ਸੁਣਾਇਆ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਹਿੰਦੂ ਉੱਤਰਾਧਿਕਾਰੀ (ਸੋਧ) ਐਕਟ, 2005 ਲਾਗੂ ਹੋਵੇਗਾ ਜਾਂ ਨਹੀਂ। ਜਸਟਿਸ ਮਿਸ਼ਰਾ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪੁੱਤਰਾਂ ਦੇ ਵਾਂਗ ਹੀ ਧੀਆਂ ਨੂੰ ਵੀ ਬਰਾਬਰ ਦੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ। ਧੀ ਆਪਣੇ ਪਿਤਾ ਦੀ ਜਾਇਦਾਦ ਵਿਚ ਬਰਾਬਰ ਦੀ ਹੱਕਦਾਰ ਬਣੀ ਰਹਿੰਦੀ ਹੈ, ਭਾਵੇਂ ਉਸ ਦੇ ਪਿਤਾ ਜਿਊਂਦੇ ਹੋਣ ਜਾਂ ਨਹੀਂ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …