4.7 C
Toronto
Tuesday, November 18, 2025
spot_img
HomeਕੈਨੇਡਾFrontਸ਼ਰਧਾਲੂਆਂ ਦੇ ਲਈ ਬੰਦ ਹੋਏ ਗੰਗੋਤਰੀ ਧਾਮ ਦੇ ਕਿਵਾੜ

ਸ਼ਰਧਾਲੂਆਂ ਦੇ ਲਈ ਬੰਦ ਹੋਏ ਗੰਗੋਤਰੀ ਧਾਮ ਦੇ ਕਿਵਾੜ


17 ਨਵੰਬਰ ਨੂੰ ਬੰਦ ਕੀਤੇ ਜਾਣਗੇ ਬਦਰੀਨਾਥ ਧਾਮ ਦੇ ਕਿਵਾੜ
ਗੜ੍ਹਵਾਲ : ਗੰਗੋਤਰੀਧਾਮ ਦੇ ਕਿਵਾੜ ਸ਼ਨਿਚਰਵਾਰ ਦੁਪਹਿਰ 12.14 ਵਜੇ ਵਿਧੀ ਵਿਧਾਨ ਨਾਲ ਸਰਦ ਰੁੱਤ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ ਹਨ। ਅਗਲੇ ਦਿਨ ਐਤਵਾਰ ਨੂੰ ਭਈਆ ਦੂਜ ’ਤੇ ਸਵੇਰੇ 8.30 ਵਜੇ ਕੇਦਾਰ ਨਾਥ ਤੇ ਦੁਪਹਿਰ 12.05 ਵਜੇ ਯਮੁਨੋਤਰੀ ਧਾਮ ਦੇ ਕਿਵਾੜ ਬੰਦ ਹੋਣਗੇ। ਅਗਲੇ ਛੇ ਮਹੀਨੇ ਤੱਕ ਭਗਤ ਮਾਂ ਗੰਗਾ, ਯਮੁਨਾ ਤੇ ਬਾਬਾ ਕੇਦਾਰਨ ਨਾਥ ਦੇ ਦਰਸ਼ਨ ਉਨ੍ਹਾਂ ਦੇ ਸਰਦਕਾਲੀ ਪਰਵਾਸ ਵਾਲੀ ਥਾਂ ਕ੍ਰਮਵਾਰ ਮੁਖਵਾ, ਖਰਸਾਲੀ ਤੇ ਓਂਕਾਰੇਸ਼ਵਰ ਮੰਦਰ ਊਖੀਮੱਠ ’ਚ ਕਰ ਸਕਣਗੇ। ਜਦਕਿ ਬਦਰੀਨਾਥ ਧਾਮ ਦੇ ਕਿਵਾੜ 17 ਨਵੰਬਰ ਨੂੰ ਸ਼ਰਧਾਲੂਆਂ ਲਈ ਬੰਦ ਕੀਤੇ ਜਾਣਗੇ।

RELATED ARTICLES
POPULAR POSTS