ਟੋਰਾਂਟੋ/ਹਰਜੀਤ ਸਿੰਘ ਬਾਜਵਾ
ਸਬਰੰਗ ਆਰਟ ਐਂਡ ਕਲਚਰਲ ਫਾਊਂਡੇਸ਼ਨ, ਰਮਨ ਅੰਗਰੋਆ ਅਤੇ ਅਮਨ ਅੰਗਰੋਆ ਵੱਲੋਂ ਰੰਗਮੰਚ ਅਤੇ ਅਦਾਕਾਰੀ ਨਾਲ ਮਹੁੱਬਤ ਕਰਨ ਵਾਲੇ ਲੋਕਾਂ ਲਈ ਇੱਕ ਮੁਫਤ ਐਕਟਿੰਗ ਵਰਕਸ਼ਾਪ 17 ਨਬੰਬਰ ਸ਼ੁੱਕਰਵਾਰ ਨੂੰ 114 ਕਨੇਡੀ ਰੋਡ ਤੇ਼ ਸਥਿੱਤ ਵਿਸ਼ਵ ਪੰਜਾਬੀ ਭਵਨ ਵਿਖੇ ਲਾਈ ਜਾ ਰਹੀ ਹੈ। ਜਿੱਥੇ ਉੱਘੇ ਰੰਗਕਰਮੀ ਪਾਲੀ ਭੁਪਿੰਦਰ ਹਾਜ਼ਰੀਨ ਨੂੰ ਅਦਾਕਾਰੀ ਦੇ ਤਕਨੀਕੀ ਗੁਣ ਦੱਸਣਗੇ। ਰਮਨ ਅੰਗਰੋਆ ਦੇ ਦੱਸਣ ਅਨੁਸਾਰ ਬਾਅਦ ਦੁਪਿਹਰ ਸਾਢੇ ਤਿੰਨ ਵਜੇ ਤੋਂ ਸ਼ਾਮ ਦੇ ਸਾਢੇ ਛੇ ਵਜੇ ਤੱਕ ਚੱਲਣ ਵਾਲੀ ਇਸ ਤਿੰਨ ਘੰਟੇ ਦੀ ਐਕਟਿੰਗ ਕਲਾਸ ਵਿੱਚ ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਹਿੱਸਾ ਲੈ ਸਕਦਾ ਹੈ।
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …