ਮੁੱਖ ਮੰਤਰੀ,ਆਮ ਆਦਮੀ ਘਰ ਬਚਾਓ ਮੋਰਚਾ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਣ :-ਅਵਿਨਾਸ਼ ਰਾਏ ਖੰਨਾ
ਆਮ ਆਦਮੀ ਘਰ ਬਚਾਓ ਮੋਰਚਾ ਪੰਜਾਬ ਨੇ ਅਵਿਨਾਸ਼ ਰਾਏ ਖੰਨਾ ਨੂੰ ਮੈਮੋਰੰਡਮ ਦਿੱਤਾ
ਚੰਡੀਗੜ /ਪ੍ਰਿੰਸ ਗਰਗ
ਆਮ ਆਦਮੀ ਘਰ ਬਚਾਓ ਮੋਰਚਾ ਪੰਜਾਬ ਵੱਲੋ ਭਾਜਪਾ ਦੇ ਸੀਨੀਅਰ ਲੀਡਰ ਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਮਿਲਕੇ ਆਪਣੀਆਂ ਸਾਰੀਆਂ ਸਮੱਸਿਆਵਾਂ ਤੇ ਮੰਗਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਸੂਬੇ ਵਿੱਚ ਉਕਤ ਪ੍ਰਭਾਵਿਤ ਕਲੋਨੀਆਂ ਦੀ ਗਿਣਤੀ 20 ਹਜ਼ਾਰ ਦੇ ਕਰੀਬ ਹੈ ਜਿਸ ਵਿੱਚ 10 ਲੱਖ ਪਰਿਵਾਰ ਰਹਿ ਰਹੇ ਹਨ ।ਮੋਰਚੇ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਦਾ ਮੈਮੋਰੰਡਮ ਦਿੱਤਾ ਤੇ ਬੇਨਤੀ ਕੀਤੀ ਕਿ ਸਰਕਾਰ ਤੋਂ ਸਾਡੀਆ ਸਾਰੀਆਂ ਜਾਇਜ਼ ਮੰਗਾਂ ਪੂਰੀਆ ਕਰਵਾਉਣ ਵਿੱਚ ਮੱਦਦ ਕਰਨ ।ਅਵਿਨਾਸ਼ ਰਾਏ ਖੰਨਾ ਨੇ ਜਥੇਬੰਦੀ ਦੇ ਆਗੂਆਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੰਦੇ ਹੋਏ ਦੱਸਿਆ ਕਿ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਤੁਹਾਡੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਪਹਿਲਾਂ ਵੀ ਇੱਕ ਪੱਤਰ ਲਿਖ ਚੁੱਕਾ ਹਾਂ ਮੈ ਫਿਰ ਤੋ ਸਰਕਾਰ ਨੂੰ ਤੁਹਾਡੀਆਂ ਮੰਗਾਂ ਪੂਰੀਆਂ ਕਰਨ ਲਈ ਬੇਨਤੀ ਕਰਾਂਗਾ ਤੇ ਇੱਕ ਬਾਰ ਫਿਰ ਤੋਂ ਪੱਤਰ ਲਿਖਾਂਗਾ ।
ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਆਮ ਆਦਮੀ ਘਰ ਬਚਾਓ ਮੋਰਚਾ ਦੀਆਂ ਮੰਗਾਂ ਸੰਬੰਧੀ ਬਾਰੇ ਗੰਭੀਰਤਾ ਵਿਚਰ ਕਰਨਾ ਚਾਹਦਾ ਹੈ ਤੇ ਸਾਰੀਆਂ ਜਾਇਜ਼ ਮੰਗ ਨੂੰ ਤੁਰੰਤ ਮੰਨ ਲੈਣਾ ਚਾਹੀਦਾ ਹੈ,ਕਿਉਂਕਿ ਇਹ ਲੱਖਾਂ ਮਜ਼ਦੂਰਾਂ ਤੇ ਘੱਟ ਆਮਦਨੀ ਵਾਲੇ ਲੋਕਾਂ ਦੀ ਜਿੰਦਗੀ ਦਾ ਸਵਾਲ ਹੈ,ਸਰਕਾਰ ਵੱਲੋਂ ਰਜਿਸਟਰੀਆਂ ਬਗੈਰਾ ਬੰਦ ਕਰਨ ਕਾਰਨ ਲੱਖਾਂ ਲੋਕਾਂ ਤੇ ਵਿੱਤੀ ਸੰਕਟ ਪੈਦਾ ਹੋ ਗਿਆ ਹੈ ,ਉਹਨਾਂ ਨੂੰ ਮਾਨਸਿਕ ਤੇ ਆਰਥਿਕ ਤੌਰ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਉਹਨਾਂ ਕਿਹਾ ਮੋਰਚੇ ਦੀਆਂ ਮੰਗਾਂ ਬਿੱਲਕੁਲ ਜਾਇਜ਼ ਹਨ ।ਖੰਨਾ ਨੇ ਕਿਹਾ ਕਿ ਉਹ ਆਮ ਆਦਮੀ ਘਰ ਬਚਾਓ ਮੋਰਚੇ ਦਾ ਸਾਥ ਦੇਣਗੇ ਦੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਹਰ ਸੰਭਵ ਮੱਦਦ ਤੇ ਕੋਸ਼ਿਸ਼ ਕਰਨਗੇ ।ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਮੈਂ ਮੀਡੀਆ ਰਾਹੀ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਹਮਦਰਦੀ ਨਾਲ ਆਮ ਆਦਮੀ ਘਰ ਬਚਾਓ ਮੋਰਚਾ ਦੀਆਂ ਮੰਗਾਂ ਤੇ ਵਿਚਾਰ ਕਰਨ ਤੇ ਸਾਰੀਆਂ ਮੰਗਾਂ ਪੂਰੀਆਂ ਕਰਨ ।