ਵਿਵਾਦਿਤ ਗੀਤ ਨੂੰ ਲੈ ਕੇ “ਯੋ-ਯੋ ਹਨੀ ਸਿੰਘ” ਉਤੇ ਹੋਈ FIR ਹੋਵੇਗੀ ਰੱਦ December 5, 2023 ਵਿਵਾਦਿਤ ਗੀਤ ਨੂੰ ਲੈ ਕੇ “ਯੋ-ਯੋ ਹਨੀ ਸਿੰਘ” ਉਤੇ ਹੋਈ FIR ਹੋਵੇਗੀ ਰੱਦ ਚੰਡੀਗੜ੍ਹ / ਬਿਊਰੋ ਨੀਊਜ਼ ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਪੰਜਾਬ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ‘ਮੈਂ ਹੂੰ ਬਲਾਤਕਾਰੀ’ ਗੀਤ ਲਈ ਸੂਬੇ ਦੇ ਨਵਾਂਸ਼ਹਿਰ ‘ਚ ਯੋ-ਯੋ ਹਨੀ ਸਿੰਘ ਖਿਲਾਫ ਐੱਫ.ਆਈ.ਆਰ. ਰੱਦ ਕੀਤੀ ਜਾਏਗੀ। ਪੰਜਾਬ ਸਰਕਾਰ ਨੇ ਇਸ ਸਬੰਧੀ ਕੈਂਸਲੇਸ਼ਨ ਰਿਪੋਰਟ ਵੀ ਤਿਆਰ ਕਰ ਲਈ ਹੈ, ਜਿਸ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਹਨੀ ਸਿੰਘ ਖਿਲਾਫ ਦਰਜ ਐੱਫਆਈਆਰ ਰੱਦ ਕਰਵਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਪੰਜਾਬ ਹਰਿਆਣਾ ਹਾਈਕੋਰਟ ਨੇ ਹਨੀ ਸਿੰਘ ਦੀ ਤਰਫੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ, ਜਿਸ ਵਿੱਚ ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਦੀ ਕੈਂਸਲੇਸ਼ਨ ਰਿਪੋਰਟ ਤਿਆਰ ਕਰ ਲਈ ਗਈ ਹੈ। ਉੱਚ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਾਅਦ ਇਸ ਨੂੰ ਹਾਈਕੋਰਟ ‘ਚ ਦਾਇਰ ਕੀਤਾ ਜਾਵੇਗਾ। ਇਸ ਜਾਣਕਾਰੀ ਤੋਂ ਬਾਅਦ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹੁਕਮ ਦਿੱਤਾ ਹੈ ਕਿ ਜੇ ਹਨੀ ਸਿੰਘ ਖਿਲਾਫ ਕਾਰਵਾਈ ਕਰਨੀ ਹੈ ਤਾਂ 7 ਦਿਨਾਂ ਦਾ ਨੋਟਿਸ ਦੇਣਾ ਹੋਵੇਗਾ। ਦਸ ਦੇਈਏ ਕਿ ਸਮਾਜ ਸੇਵੀ ਪਰਵਿੰਦਰ ਸਿੰਘ ਕਿਤਨਾ ਨੇ ਹਨੀ ਸਿੰਘ ਖਿਲਾਫ ਅਸ਼ਲੀਲਤਾ ਫੈਲਾਉਣ ਦੇ ਦੋਸ਼ ‘ਚ ਨਵਾਂਸ਼ਹਿਰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਇਹ ਮਾਮਲਾ ਕਰੀਬ 10 ਸਾਲਾਂ ਤੱਕ ਲਟਕਦਾ ਰਿਹਾ। ਜਦੋਂ ਹਨੀ ਸਿੰਘ ਨੇ ਆਪਣੀ ਪਟੀਸ਼ਨ ‘ਚ ਲਿਖਿਆ ਸੀ ਕਿ ਉਸ ਨੇ ਅਜਿਹਾ ਕੋਈ ਗੀਤ ਨਹੀਂ ਗਾਇਆ ਹੈ। ਇਸ ਗੀਤ ਨੂੰ ਕਿਸੇ ਨੇ ਫਰਜ਼ੀ ਅਕਾਊਂਟ ਦੀ ਵਰਤੋਂ ਕਰਕੇ ਪੋਸਟ ਕੀਤਾ ਹੈ। 2023-12-05 Parvasi Chandigarh Share Facebook Twitter Google + Stumbleupon LinkedIn Pinterest