24 C
Toronto
Tuesday, August 25, 2026
spot_img
Homeਦੁਨੀਆਅਮਰੀਕਾ ਵੱਲੋਂ 200 ਗੈਰ ਕਾਨੂੰਨੀ ਆਨ ਲਾਈਨ ਫਾਰਮੇਸੀ ਵੈੱਬਸਾਈਟਾਂ ਬੰਦ

ਅਮਰੀਕਾ ਵੱਲੋਂ 200 ਗੈਰ ਕਾਨੂੰਨੀ ਆਨ ਲਾਈਨ ਫਾਰਮੇਸੀ ਵੈੱਬਸਾਈਟਾਂ ਬੰਦ

ਅਮਰੀਕਾ ਵੱਲੋਂ 200 ਗੈਰ ਕਾਨੂੰਨੀ ਆਨ ਲਾਈਨ ਫਾਰਮੇਸੀ ਵੈੱਬਸਾਈਟਾਂ ਬੰਦਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਵੱਲੋਂ 200 ਤੋਂ ਵਧ ਗੈਰ ਕਾਨੂੰਨੀ ਆਨ ਲਾਈਨ ਫਾਰਮੇਸੀ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ । ਇਨਾਂ ਵੈੱਬਸਾਈਟਾਂ ਉਪਰ ਭਾਰਤ ਵਿਚਲੇ ਕ੍ਰਿਮੀਨਲ ਨੈੱਟਵਰਕ ਨਾਲ ਸਬੰਧ ਹੋਣ ਦੇ ਦੋਸ਼ ਲਾਏ ਗਏ ਹਨ ਜਿਨਾਂ ਕਾਰਨ ਅਮਰੀਕਾ ਵਿੱਚ ਓਵਰਡੋਜ਼ ਕਾਰਨ ਮੌਤਾਂ ਹੋਈਆਂ ਹਨ। ਡਰੱਗ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀ ਈ ਏ) ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਵੈੱਬਸਾਈਟਾਂ ਇੱਕ ਅੰਤਰਰਾਸ਼ਟਰੀ ਕ੍ਰਿਮੀਨਲ ਸੰਗਠਨ ਨਾਲ ਜੁੜੀਆਂ ਹੋਈਆਂ ਹਨ ਜਿਸ ਕਾਰਨ ਕਥਿੱਤ ਤੌਰ ‘ਤੇ ਓਵਰਡੋਜ਼ ਕਾਰਨ 6 ਮੌਤਾਂ ਹੋਈਆਂ ਹਨ ਤੇ 4 ਲੋਕ ਓਵਰਡੋਜ਼ ਕਾਰਨ ਬਿਮਾਰ ਹੋਏ ਹਨ। ਬਿਆਨ ਅਨੁਸਾਰ ਇਸ ਸਬੰਧੀ 2022 ਤੋਂ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਸਾਲ 27 ਜਨਵਰੀ ਨੂੰ ਡਰੱਗ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ ਨੇ ਤਾਲਮੇਲ ਨਾਲ ਆਪ੍ਰੇਸ਼ਨ ਸ਼ੁਰੂ ਕੀਤਾ ਸੀ ਜਿਸ ਤਹਿਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਜਨਤਿਕ ਸਿਹਤ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਤਹਿਤ ਡੀ ਏ ਈ ਰਜਿਸਟਰਾਰ ਕੋਲ ਦਰਜ 5 ਫਰਮਾਂ ਦੇ ਤੁਰੰਤ ਮੁਅਤਲੀ ਆਦੇਸ਼ ਜਾਰੀ ਕੀਤੇ ਗਏ ਤੇ ਇਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਸੰਘੀ ਅਧਿਕਾਰੀਆਂ ਅਨੁਸਾਰ ਜਿਨ੍ਹਾਂ ਆਨ ਲਾਈਨ ਫਾਰਮੇਸੀ ਵੈੱਬਸਾਈਟਾਂ ਨੂੰ ਬੰਦ ਕੀਤਾ ਗਿਆ ਹੈ ਉਨਾਂ ਉਪਰ ਨਸ਼ੀਲੀਆਂ ਤੇ ਫਰਜੀ ਦਵਾਈਆਂ ਸਪਲਾਈ ਕਰਨ ਦੇ ਦੋਸ਼ ਹਨ। ਇਹ ਦਵਾਈਆਂ ਬਿਨਾਂ ਯੋਗ ਫਾਰਮੂਲੇ ਦੇ ਵੇਚੀਆਂ ਗਈਆਂ।

RELATED ARTICLES
POPULAR POSTS