18.3 C
Toronto
Friday, July 31, 2026
spot_img
HomeਕੈਨੇਡਾFrontਮੌਡਰਨਾ ਨੇ ਨਿੱਕੇ ਬੱਚਿਆਂ ਲਈ ਕੋਵਿਡ-19 ਵੈਕਸੀਨ ਤਿਆਰ ਕਰਨ ਦਾ ਕੀਤਾ ਦਾਅਵਾ

ਮੌਡਰਨਾ ਨੇ ਨਿੱਕੇ ਬੱਚਿਆਂ ਲਈ ਕੋਵਿਡ-19 ਵੈਕਸੀਨ ਤਿਆਰ ਕਰਨ ਦਾ ਕੀਤਾ ਦਾਅਵਾ

 

ਮੌਡਰਨਾ ਵੱਲੋਂ ਨਿੱਕੀ ਉਮਰ ਦੇ ਬੱਚਿਆਂ ਤੇ ਸਕੂਲ ਜਾਣ ਤੋਂ ਪਹਿਲਾਂ ਵਾਲੀ ਉਮਰ ਦੇ ਬੱਚਿਆਂ ਲਈ ਵੈਕਸੀਨ ਤਿਆਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਅੰਤਰਿਮ ਨਤੀਜੇ ਕਾਫੀ ਕਮਾਲ ਦੇ ਰਹੇ ਹਨ।

ਇੱਕ ਨਿੱਕੀ ਡੋਜ਼ ਵਾਲੀ ਵੈਕਸੀਨ ਲਈ ਰੈਗੂਲੇਟਰ ਦੀ ਮਨਜੂ਼ਰੀ ਦੀ ਅਜੇ ਵੀ ਲੋੜ ਹੈ। ਉਸ ਤੋਂ ਬਾਅਦ ਹੀ ਇਸ ਵੈਕਸੀਨ ਨੂੰ ਫਾਰਮਾਸਿਊਟੀਕਲ ਕੰਪਨੀ ਵੱਲੋਂ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਯੂਨੀਵਰਸਿਟੀ ਆਫ ਟੋਰਾਂਟੋ ਦੇ ਵੈਕਸੀਨ ਮਾਹਿਰ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੇ ਸ਼ੁਰੂਆਤੀ ਟ੍ਰਾਇਲ ਰਿਜ਼ਲਟ ਕਾਫੀ ਵਧੀਆ ਆਏ ਹਨ ਤੇ ਇਸ ਨਾਲ ਉਨ੍ਹਾਂ ਮਾਪਿਆਂ ਲਈ ਨਵੀਂ ਆਸ ਬੱਝੇਗੀ ਜਿਹੜੇ ਆਪਣੇ ਬੱਚਿਆਂ ਦੇ ਟੀਕੇ ਲਵਾਉਣਾ ਚਾਹੁੰਦੇ ਹਨ। ਮੌਡਰਨਾ ਵੱਲੋਂ ਕੀਤੇ ਗਏ ਅਧਿਐਨ ਵਿੱਚ ਪਾਇਆ ਗਿਆ ਕਿ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਟੀਕਾ ਲਾਏ ਜਾਣ ਤੋਂ ਬਾਅਦ ਵਾਇਰਸ ਨਾਲ ਲੜਨ ਵਾਲੀਆਂ ਐਂਟੀਬਾਡੀਜ਼ ਵੱਡੀ ਪੱਧਰ ਉੱਤੇ ਵਿਕਸਤ ਹੋ ਜਾਂਦੀਆਂ ਹਨ। ਬੱਚਿਆਂ ਨੂੰ ਬਾਲਗਾਂ ਦੇ ਮੁਕਾਬਲੇ ਇੱਕ ਚਥਾਈ ਵੈਕਸੀਨ ਦਿੱਤੀ ਜਾਵੇਗੀ।

ਇਸ ਨਾਲ ਬੱਚਿਆਂ ਨੂੰ ਕੋਵਿਡ-19 ਖਿਲਾਫ ਬਾਲਗਾਂ ਜਿੰਨੀ ਹੀ ਪ੍ਰੋਟੈਕਸ਼ਨ ਮਿਲੇਗੀ।

 

 

 

 

 

RELATED ARTICLES
POPULAR POSTS