13.7 C
Toronto
Saturday, October 3, 2026
spot_img
HomeਕੈਨੇਡਾFrontਪਾਕਿਸਤਾਨੀ ਡਰੋਨ ਹਮਲੇ ’ਚ ਜ਼ਖ਼ਮੀ ਹੋਈ ਫਿਰੋਜ਼ਪੁਰ ਦੀ ਮਹਿਲਾ ਦੀ ਹੋਈ ਮੌਤ

ਪਾਕਿਸਤਾਨੀ ਡਰੋਨ ਹਮਲੇ ’ਚ ਜ਼ਖ਼ਮੀ ਹੋਈ ਫਿਰੋਜ਼ਪੁਰ ਦੀ ਮਹਿਲਾ ਦੀ ਹੋਈ ਮੌਤ

 

ਪਾਕਿਸਤਾਨੀ ਡਰੋਨ ਹਮਲੇ ’ਚ ਜ਼ਖ਼ਮੀ ਹੋਈ ਫਿਰੋਜ਼ਪੁਰ ਦੀ ਮਹਿਲਾ ਦੀ ਹੋਈ ਮੌਤ

ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਝੁਲਸ ਗਏ ਸਨ
ਫ਼ਿਰੋਜ਼ਪੁਰ/ਬਿਊਰੋ ਨਿਊਜ਼
ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿੱਚ ਲੰਘੀ 9 ਮਈ ਦੀ ਰਾਤ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਜ਼ਖ਼ਮੀ ਹੋਏ ਪਰਿਵਾਰ ਦੇ ਤਿੰਨ ਜੀਆਂ ਵਿੱਚ ਸ਼ਾਮਲ ਇਕ ਮਹਿਲਾ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਹੈ। ਇਹ ਮਹਿਲਾ ਤੇ ਉਸ ਦਾ ਪਤੀ ਲਖਵਿੰਦਰ ਸਿੰਘ ਅਤੇ ਇਨ੍ਹਾਂ ਦਾ ਪੁੱਤਰ ਇਸ ਘਟਨਾ ਦੌਰਾਨ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਏ ਸਨ। ਡਾਕਟਰਾਂ ਦੇ ਦੱਸਣ ਮੁਤਾਬਕ ਸੁਖਵਿੰਦਰ ਕੌਰ ਸੌ ਫ਼ੀਸਦੀ ਅਤੇ ਲਖਵਿੰਦਰ ਸਿੰਘ 72 ਫੀਸਦੀ ਝੁਲਸ ਚੁੱਕੇ ਸਨ। ਜਾਣਕਾਰੀ ਮੁਤਾਬਕ ਸੁਖਵਿੰਦਰ ਕੌਰ ਨੇ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੰਜਾਬ ਸਰਕਾਰ ਵਲੋਂ ਮਿ੍ਰਤਕ ਮਹਿਲਾ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ।

RELATED ARTICLES
POPULAR POSTS