17.2 C
Toronto
Monday, August 24, 2026
spot_img
Homeਪੰਜਾਬਸੁਖਬੀਰ ਬਾਦਲ ਆਮ ਆਦਮੀ ਪਾਰਟੀ ਦੇ ਹੱਕ 'ਚ ਆਏ

ਸੁਖਬੀਰ ਬਾਦਲ ਆਮ ਆਦਮੀ ਪਾਰਟੀ ਦੇ ਹੱਕ ‘ਚ ਆਏ

ਸੁਖਬੀਰ ਬਾਦਲ ਆਮ ਆਦਮੀ ਪਾਰਟੀ ਦੇ ਹੱਕ ‘ਚ ਆਏਸਪੀਕਰ ਰਾਣਾ ਕੇਪੀ ਨੂੰ ਕਿਹਾ ਗੁੰਡਾ, ਸਪੀਕਰ ਸਿੱਖਾਂ ਕੋਲੋਂ ਮੁਆਫੀ ਮੰਗੇ
ਸਪੀਕਰ ਨੇ ਜੋ ਕੀਤਾ ਉਹ ਠੀਕ ਕੀਤਾ : ਕੈਪਟਨ ਅਮਰਿੰਦਰ  
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ‘ਤੇ ਸਖਤੀ ਕਾਂਗਰਸ ਲਈ ਉਲਟੀ ਪੈ ਗਈ ਹੈ। ਇਸ ਮਾਮਲੇ ਵਿੱਚ ਅਕਾਲੀ ਦਲ ਵੀ ਆਮ ਆਦਮੀ ਪਾਰਟੀ ਨਾਲ ਡਟ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਵਾਸਤੇ ਹੁਣ ਕੋਈ ਸਪੀਕਰ ਨਹੀਂ। ਸਪੀਕਰ ਰਾਣਾ ਕੇ.ਪੀ. ਗੁੰਡਾ ਹੈ। ਉਸ ਨੇ ਸਿੱਖ ਦੀ ਪੱਗ ਲਾਹੀ ਹੈ। ਸਪੀਕਰ ਸਿੱਖਾਂ ਦੀ ਬੇਅਦਬੀ ਲਈ ਮਾਫ਼ੀ ਮੰਗੇ। ਸੁਖਬੀਰ ਬਾਦਲ ਨੇ  ਵਿਧਾਇਕਾਂ ਦੀ ਪੱਗਾਂ ਅਤੇ ਮਹਿਲਾ ਵਿਧਾਇਕਾਂ ਦੀਆਂ ਚੁੰਨੀਆਂ ਰੋਲਣ ਦੀ ਨਿੰਦਾ ਕੀਤੀ ਹੈ। ਇਸ ਦੌਰਾਨ ਅਕਾਲੀ ਦਲ ਅਤੇ ‘ਆਪ’ ਦੇ ਵਿਧਾਇਕਾਂ ਨੇ ਇਕਮੁੱਠਤਾ ਦਿਖਾਈ। ਸੁਖਬੀਰ ਬਾਦਲ, ਬਿਕਰਮ ਮਜੀਠੀਆ, ਅਮਨ ਅਰੋੜਾ, ਹਰਵਿੰਦਰ ਫੂਲਕਾ ਅਤੇ ਕੰਵਰ ਸੰਧੂ ਇਕੱਠੇ ਗੱਡੀ ਵਿਚ ਜਾ ਕੇ ਆਪ ਐੱਮਐੱਲਏ ਦੀ ਪੱਗ ਦੇ ਕੇ ਆਏ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਾਲੇ ਰਲੇ ਹੋਏ ਹਨ। ਉਹ ਸਦਨ ਦੀ ਮਰਿਆਦਾ ਦਾ ਘਾਣ ਕਰ ਰਹੇ ਹਨ। ਇਸ ਲਈ ਸਪੀਕਰ ਨੇ ਜੋ ਕੀਤਾ, ਉਹ ਠੀਕ ਕੀਤਾ ਹੈ।

RELATED ARTICLES
POPULAR POSTS