11.3 C
Toronto
Wednesday, November 11, 2026
spot_img
HomeਕੈਨੇਡਾFrontਹਰਦੀਪ ਸਿੰਘ ਪੁਰੀ ਬਿਨਾ ਮੁਕਾਬਲਾ ਬਣੇ ਰਾਜ ਸਭਾ ਮੈਂਬਰ

ਹਰਦੀਪ ਸਿੰਘ ਪੁਰੀ ਬਿਨਾ ਮੁਕਾਬਲਾ ਬਣੇ ਰਾਜ ਸਭਾ ਮੈਂਬਰ

ਹਰਦੀਪ ਸਿੰਘ ਪੁਰੀ ਬਿਨਾ ਮੁਕਾਬਲਾ ਬਣੇ ਰਾਜ ਸਭਾ ਮੈਂਬਰ
ਕੇਂਦਰੀ ਪੈਟਰੋਲੀਅਮ ਮੰਤਰੀ ਹਨ ਹਰਦੀਪ ਪੁਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਪੈਟਰੋਲੀਅਮ ਮੰਤਰੀ ਅਤੇ ਭਾਜਪਾ ਆਗੂ ਹਰਦੀਪ ਸਿੰਘ ਪੁਰੀ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੀ ਚੋਣ ਬਿਨਾ ਮੁਕਾਬਲਾ ਜਿੱਤ ਗਏ ਹਨ। ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ, ਰਿਟਰਨਿੰਗ ਅਫਸਰ ਉਮੇਸ਼ ਸ਼ਰਮਾ ਨੇ ਹਰਦੀਪ ਸਿੰਘ ਪੁਰੀ ਨੂੰ ਸੰਸਦ ਦੇ ਉਪਰਲੇ ਸਦਨ ‘ਰਾਜ ਸਭਾ’ ਲਈ ਚੁਣਿਆ ਹੋਇਆ ਉਮੀਦਵਾਰ ਐਲਾਨ ਦਿੱਤਾ। ਪੁਰੀ ਇਸ ਚੋਣ ਵਿਚ ਇਕੱਲੇ ਉਮੀਦਵਾਰ ਸਨ, ਕਿਉਂਕਿ ਜਾਂਚ ਦੌਰਾਨ ਬਾਕੀ ਦੋ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਸਨ। ਮੱਧ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਹੇਮੰਤ ਖੰਡੇਲਵਾਲ ਨੇ ਪਾਰਟੀ ਵਿਧਾਇਕ ਰਾਮੇਸ਼ਵਰ ਸ਼ਰਮਾ ਦੀ ਮੌਜੂਦਗੀ ਵਿਚ ਰਿਟਰਨਿੰਗ ਅਫਸਰ ਤੋਂ ਪੁਰੀ ਦਾ ਚੋਣ ਸਰਟੀਫਿਕੇਟ ਪ੍ਰਾਪਤ ਕੀਤਾ। ਜੇਕਰ ਬਾਕੀ ਦੋ ਉਮੀਦਵਾਰਾਂ ਦੇ ਕਾਗਜ਼ ਰੱਦ ਨਾ ਹੁੰਦੇ ਤਾਂ ਇਹ ਚੋਣ 12 ਨਵੰਬਰ ਨੂੰ ਹੋਣੀ ਸੀ। ਪਿਛਲੇ ਮਹੀਨੇ ਸਾਬਕਾ ਕੇਂਦਰੀ ਮੰਤਰੀ ਐਲ. ਮੁਰੂਗਨ ਦੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਮੁਰੂਗਨ ਦਾ ਰਾਜ ਸਭਾ ਲਈ ਕਾਰਜਕਾਲ 2 ਅਪ੍ਰੈਲ 2030 ਨੂੰ ਖਤਮ ਹੋਣਾ ਸੀ।

RELATED ARTICLES
POPULAR POSTS