Breaking News
Home / ਭਾਰਤ / ਮੋਦੀ ਨੇ ਮੰਦਰ ‘ਚ ਪੂਜਾ ਕਰਕੇ ਵਾਰਾਨਸੀ ਤੋਂ ਭਰੀ ਨਾਮਜ਼ਦਗੀ

ਮੋਦੀ ਨੇ ਮੰਦਰ ‘ਚ ਪੂਜਾ ਕਰਕੇ ਵਾਰਾਨਸੀ ਤੋਂ ਭਰੀ ਨਾਮਜ਼ਦਗੀ

ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਗਾ ਕੇ ਲਿਆ ਅਸ਼ੀਰਵਾਦ
ਵਾਰਾਨਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਰਾਨਸੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਕਾਗਜ਼ ਭਰ ਦਿੱਤੇ। ਇਸ ਦੌਰਾਨ ਐਨ.ਡੀ.ਏ. ਦੇ ਸੱਤ ਸਹਿਯੋਗੀ ਦਲਾਂ ਦੇ ਪ੍ਰਮੁੱਖ ਆਗੂ ਵੀ ਹਾਜ਼ਰ ਰਹੇ। ਸਭ ਤੋਂ ਪਹਿਲਾਂ ਮੋਦੀ ਨੇ ਕਾਲ ਭੈਰਵ ਮੰਦਰ ਵਿਚ ਪੂਜਾ ਕੀਤੀ। ਨਾਮਜ਼ਦਗੀ ਭਰਨ ਮੌਕੇ ਮੋਦੀ ਨਾਲ ਨਤੀਸ਼ ਕੁਮਾਰ, ਉਦੈ ਠਾਕਰੇ, ਪ੍ਰਕਾਸ਼ ਸਿੰਘ ਬਾਦਲ, ਰਾਮ ਵਿਲਾਸ ਪਾਸਵਾਨ ਸਮੇਤ ਹੋਰ ਕਈ ਆਗੂ ਹਾਜ਼ਰ ਰਹੇ। ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਗਾ ਕੇ ਉਨ੍ਹਾਂ ਕੋਲੋਂ ਅਸ਼ੀਰਵਾਦ ਵੀ ਲਿਆ। ਇਨ੍ਹਾਂ ਸਾਰੇ ਆਗੂਆਂ ਦਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸਵਾਗਤ ਕੀਤਾ। ਧਿਆਨ ਰਹੇ ਕਿ ਲੰਘੇ ਕੱਲ੍ਹ ਮੋਦੀ ਨੇ ਵਾਰਾਨਸੀ ਵਿਚ 7 ਕਿਲੋਮੀਟਰ ਲੰਬਾ ਰੋਡ ਸ਼ੋਅ ਵੀ ਕੀਤਾ ਸੀ। ਦੂਜੇ ਪਾਸੇ ਇਹ ਵੀ ਕਿਆਸ ਲਗਾਏ ਜਾ ਰਹੇ ਸਨ ਕਿ ਨਰਿੋਦਰ ਮੋਦੀ ਖਿਲਾਫ ਕਾਂਗਰਸ ਦੀ ਜਨਰਲ ਪ੍ਰਿਅੰਕਾ ਗਾਂਧੀ ਚੋਣ ਲੜੇਗੀ, ਪਰ ਕਾਂਗਰਸ ਪਾਰਟੀ ਨੇ ਹੁਣ ਮੋਦੀ ਖਿਲਾਫ ਵਾਰਾਨਸੀ ਤੋਂ ਅਜੇ ਰਾਏ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

Check Also

ਕਿਸਾਨ 15 ਅਗਸਤ ਨੂੰ ਭਾਰਤ ਭਰ ’ਚ ਕਰਨਗੇ ਟਰੈਕਟਰ ਮਾਰਚ

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦਿੱਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ …