-10.7 C
Toronto
Tuesday, January 20, 2026
spot_img
Homeਭਾਰਤਏਅਰਫੋਰਸ ਦੀ ਪਾਕਿਸਤਾਨ ਤੇ ਚੀਨ ਨੂੰ ਚਿਤਾਵਨੀ

ਏਅਰਫੋਰਸ ਦੀ ਪਾਕਿਸਤਾਨ ਤੇ ਚੀਨ ਨੂੰ ਚਿਤਾਵਨੀ

ਹਵਾਈ ਸੈਨਾ ਮੁਖੀ ਬੋਲੇ – ਅਸੀਂ ਦੋ ਮੋਰਚਿਆਂ ‘ਤੇ ਜੰਗ ਲਈ ਹਾਂ ਤਿਆਰ
ਨਵੀਂ ਦਿੱਲੀ/ਬਿਊਰੋ ਨਿਊਜ਼
ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਕਿਹਾ ਕਿ ਭਾਰਤ ਗੁਆਂਢੀ ਦੇਸ਼ਾਂ ਦੇ ਕਿਸੇ ਵੀ ਖਤਰੇ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੀ ਕਿਸੇ ਵੀ ਜੰਗ ਵਿਚ ਏਅਰ ਫੋਰਸ ਜਿੱਤ ਲਈ ਅਹਿਮ ਭੂਮਿਕਾ ਨਿਭਾਏਗੀ। ਭਦੌਰੀਆ ਨੇ ਕਿਹਾ ਕਿ ਮੌਜੂਦਾ ਸਮੇਂ ਗੁਆਂਢੀ ਦੇਸ਼ਾਂ ਵਲੋਂ ਵਧ ਰਹੇ ਖਤਰੇ ਨੂੰ ਦੇਖਦੇ ਹੋਏ ਸਾਨੂੰ ਮਜ਼ਬੂਤੀ ਨਾਲ ਜੰਗ ਦੇ ਹਰ ਮੋਰਚੇ ‘ਤੇ ਲੜਨ ਦੀ ਜ਼ਰੂਰਤ ਹੈ। ਹਵਾਈ ਫੌਜ ਮੁਖੀ ਨੇ ਕਿਹਾ ਕਿ ਸਾਰੇ ਸਬੰਧਤ ਖੇਤਰਾਂ ਵਿੱਚ ਤਾਇਨਾਤੀ ਕੀਤੀ ਗਈ ਹੈ ਤੇ ਲੱਦਾਖ ਤਾਂ ਇਕ ਛੋਟਾ ਜਿਹਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਵਿੱਚ ਬਹੁਤ ਤੇਜ਼ੀ ਨਾਲ ਬਦਲਾਅ ਆਇਆ ਹੈ। ਭਦੌਰੀਆ ਹੋਰਾਂ ਸਪੱਸ਼ਟ ਕੀਤਾ ਕਿ ਦੇਸ਼ ਨੂੰ ਦਰਪੇਸ਼ ਖ਼ਤਰੇ ਭਾਰਤੀ ਹਵਾਈ ਫੌਜ ਨੂੰ ਆਪਣੀ ਸਮਰੱਥਾ ਮਜ਼ਬੂਤ ਕਰਨ ਦਾ ਅਧਿਕਾਰ ਦਿੰਦੇ ਹਨ।

RELATED ARTICLES
POPULAR POSTS