ਸਿਹਤ ਖਰਾਬ ਹੋਣ ਕਾਰਨ ਹਸਪਤਾਲ ਵਿਚ ਕਰਵਾਇਆ ਗਿਆ ਭਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸਰਕਾਰ ਦੀ ਜਲ ਮੰਤਰੀ ਆਤਿਸ਼ੀ ਦੀ ਤਬੀਅਤ ਲੰਘੀ ਦੇਰ ਰਾਤ ਖਰਾਬ ਹੋਈ ਗਈ ਕਿਉਂਕਿ ਉਨ੍ਹਾਂ ਪਿਛਲੇ ਪੰਜ ਦਿਨਾਂ ਤੋਂ ਕੁੱਝ ਨਹੀਂ ਸੀ ਖਾਧਾ, ਜਿਸ ਦੇ ਚਲਦਿਆਂ ‘ਆਪ’ ਆਗੂਆਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪਾਰਟੀ ਨੇ ਅੱਜ ਮੰਗਲਵਾਰ ਨੂੰ ਸਵੇਰੇ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਕਿ ਆਤਿਸ਼ੀ ਆਈਸੀਯੂ ਵਿਚ ਹੈ। ਜ਼ਿਕਰਯੋਗ ਹੈ ਕਿ ਆਤਿਸ਼ੀ ਦਿੱਲੀ ਜਲ ਸੰਕਟ ਨੂੰ ਲੈ ਕੇ ਲੰਘੀ 21 ਜੂਨ ਤੋਂ ਜੰਗਪੁਰਾ ਦੇ ਭੋਗਲ ’ਚ ਭੁੱਖ ਹੜਤਾਲ ’ਤੇ ਬੈਠੀ ਸੀ। ਉਨ੍ਹਾਂ ਦੀ ਮੰਗ ਸੀ ਕਿ ਹਰਿਆਣਾ ਹਰ ਰੋਜ਼ 100 ਮਿਲੀਅਨ ਗੈਲਨ ਹੋਰ ਪਾਣੀ ਦਿੱਲੀ ਨੂੰ ਦੇਵੇ। ਹਰਿਆਣਾ ਨਾਲ ਹੋਈ ਸੰਧੀ ਤਹਿਤ 613 ਮਿਲੀਅਨ ਗੈਲਨ ਪਾਣੀ ਦਿੱਲੀ ਨੂੰ ਦਿੰਦਾ ਹੈ। ਜਦਕਿ ਆਤਿਸ਼ੀ ਦਾ ਦਾਅਵਾ ਹੈ ਕਿ ਹਰਿਆਣਾ ਸਰਕਾਰ ਕੇਵਲ ਦਿੱਲੀ ਨੂੰ 513 ਮਿਲੀਅਨ ਗੈਲਨ ਪਾਣੀ ਹੀ ਨੂੰ ਭੇਜ ਰਹੀ ਹੈ, ਜਿਸ ਕਾਰਨ ਦਿੱਲੀ ਦੇ 28 ਲੱਖ ਲੋਕਾਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਸਿਹਤ ਖਰਾਬ ਹੋਣ ਤੋਂ ਬਾਅਦ ਆਤਿਸ਼ੀ ਨੇ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …