ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ ਗੁਫਾ ਵਿੱਚ 500 ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ ਤੇ ਇਸੇ ਦੌਰਾਨ 2482 ਸ਼ਰਧਾਲੂ ਜੰਮੂ ਤੋਂ ਯਾਤਰਾ ਦੇ ਦੋ ਬੇਸ ਕੈਂਪਾਂ ਪਹਿਲਗਾਮ ਤੇ ਬਾਲਟਾਲ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਵਾਨਾ ਹੋਏ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਜੰਮੂ ਤੋਂ ਇਹ ਯਾਤਰੀ 66 ਵਾਹਨਾਂ ਵਿੱਚ ਬੇਸ ਕੈਂਪਾਂ ਲਈ ਰਵਾਨਾ ਹੋਏ ਤੇ ਇਨ੍ਹਾਂ ਨਾਲ ਸੀਆਰਪੀਐਫ ਦੀਆਂ ਗੱਡੀਆਂ ਵੀ ਘੱਲੀਆਂ ਹਨ। ਇਸ ਦੌਰਾਨ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ 500 ਸ਼ਰਧਾਲੂਆਂ ਨੇ ਅਮਰਨਾਥ ਗੁਫਾ ਵਿੱਚ ਮੱਥਾ ਟੇਕਾ।ਇਹ 40 ਰੋਜ਼ਾ ਯਾਤਰਾ ਕੱਲ੍ਹ ਜੰਮੂ ਤੋਂ ਸ਼ੁਰੂ ਹੋਈ ਸੀ ਤੇ ਸ਼ਰਧਾਲੂਆਂ ਦਾ ਪਹਿਲਾ ਜਥਾ ਪਹਿਲਗਾਮ ਤੇ ਬਾਲਟਾਲ ਬੇਸ ਕੈਂਪਾਂ ਲਈ ਰਵਾਨਾ ਹੋਇਆ ਸੀ। ਪਹਿਲੇ ਜਥੇ ਵਿੱਚ 2280 ਸ਼ਰਧਾਲੂ ਸ਼ਾਮਲ ਹਨ।
Check Also
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ
ਭਲਕੇ 5 ਦਸੰਬਰ ਨੂੰ ਮੰੁਬਈ ਦੇ ਅਜ਼ਾਦ ਮੈਦਾਨ ਵਿਚ ਚੁੱਕਣਗੇ ਅਹੁਦੇ ਦੀ ਸਹੰੁ ਮੁੰਬਈ/ਬਿਊਰੋ ਨਿਊਜ਼ …