ਬੰਗਲੌਰ : ਭਾਰਤੀ ਪੁਲਾੜ ਖੋਜ ਸੰਸਥਾ ਵੱਲੋਂ ਨਿਰਮਿਤ ਸੰਚਾਰ ਉਪਗ੍ਰਹਿ ਜੀਸੈਟ 17 ਨੂੰ ਵੀਰਵਾਰ ਫਰੈਂਚ ਗੁਯਾਨਾ ਦੇ ਕੋਉਰੂ ਤੋਂ ਏਰੀਅਨਸਪੇਸ ਦੇ ਭਾਰੀ ਰਾਕੇਟ ਤੋਂ ਸਫ਼ਲਤਾ ਨਾਲ ਦਾਗਿਆ ਗਿਆ। ਵੀਰਵਾਰ ਛੱਡਿਆ ਗਿਆ ਸੈਟੇਲਾਈਟ 17 ਸੰਚਾਰ ਉਪਗ੍ਰਹਿਆਂ ਦੇ ਸਮੂਹ ਨੂੰ ਮਜ਼ਬੂਤ ਕਰੇਗਾ। ਇਸਰੋ ਨੇ ਪ੍ਰਸਾਰਣ ਸੇਵਾਵਾਂ ਵਿੱਚ ਮੁਲਕ ਨੂੰ ਆਤਮ ਨਿਰਭਰ ਬਣਾਉਣ ਦੇ ਇਰਾਦੇ ਨਾਲ ਹੀ ਭੂ-ਸਮਕਾਲੀ ਉਪਗ੍ਰਹਿਆਂ ਦੀ ਜੀਸੈਟ ਲੜੀ ਵਿਕਸਤ ਕੀਤੀ ਹੈ। ਕੋਉਰੂ ਦੱਖਣੀ ਅਮਰੀਕਾ ਦੇ ਉੱਤਰ ਪੂਰਬੀ ਸਾਹਿਲ ‘ਤੇ ਫਰਾਂਸੀਸੀ ਖੇਤਰ ਹੈ। ਭਾਰਤੀ ਸਮੇਂ ਅਨੁਸਾਰ ਉਪਗ੍ਰਹਿ ਨੇ ਦੋ ਵਜ ਕੇ 45 ਮਿੰਟ ‘ਤੇ ਉਡਾਨ ਭਰੀ। ਜੀਸੈਟ17 ਦੀ ਉਮਰ ਕਰੀਬ 15 ਸਾਲ ਹੈ। ਲਗਭਗ 3477 ਕਿਲੋਗ੍ਰਾਮ ਵਜ਼ਨ ਵਾਲਾ ਉਪਗ੍ਰਹਿ ਸੰਚਾਰ ਸਬੰਧੀ ਵੱਖ ਵੱਖ ਸੇਵਾਵਾਂ ਦੇਣ ਲਈ ਨਾਰਮਲ ਸੀਬੈਂਡ, ਐਕਸਟੈਂਡਿਡ ਸੀ-ਬੈਂਡ ਤੇ ਐਸ-ਬੈਂਡ ਨਾਲ ਲੈਸ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਇਲੌਨ ਮਸਕ ਨਾਲ ਫੋਨ ’ਤੇ ਕੀਤੀ ਗੱਲਬਾਤ
ਟੈਕਨਾਲੋਜੀ ਫੀਲਡ ’ਚ ਪਾਰਟਨਰਸ਼ਿਪ ਨੂੰ ਲੈ ਕੇ ਹੋਈ ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ …