Breaking News
Home / ਭਾਰਤ / ਜੋਧਪੁਰ ਅਦਾਲਤ ਨੇ ਆਰਮਜ਼ ਐਕਟ ਮਾਮਲੇ ‘ਚ ਸਲਮਾਨ ਖਾਨ ਨੂੰ ਕੀਤਾ ਬਰੀ

ਜੋਧਪੁਰ ਅਦਾਲਤ ਨੇ ਆਰਮਜ਼ ਐਕਟ ਮਾਮਲੇ ‘ਚ ਸਲਮਾਨ ਖਾਨ ਨੂੰ ਕੀਤਾ ਬਰੀ

dff (1)ਨਿਰਦੋਸ਼ ਵਿਅਕਤੀ ਨੂੰ ਕਦੀ ਵੀ ਸਜ਼ਾ ਨਹੀਂ ਹੋ ਸਕਦੀ : ਲਾਲੂ ਯਾਦਵ
ਜੋਧਪੁਰ/ਬਿਊਰੋ ਨਿਊਜ਼
ਜੋਧਪੁਰ ਦੀ ਅਦਾਲਤ ਨੇ ਆਰਮਜ਼ ਐਕਟ ਮਾਮਲੇ ਵਿਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਸਲਮਾਨ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕੀਤਾ। ਸੈਸ਼ਨ ਕੋਰਟ ਨੇ ਡੇਢ ਲਾਈਨ ਵਿੱਚ ਆਪਣਾ ਇਹ ਫੈਸਲਾ ਸੁਣਾਇਆ ਹੈ। ਸਰਕਾਰੀ ਵਕੀਲ ਮੁਤਾਬਿਕ ਸਲਮਾਨ ਨੂੰ ਸ਼ੱਕ ਦਾ ਲਾਭ ਮਿਲਿਆ ਹੈ। ਸਲਮਾਨ ਖਾਨ ਲੰਘੇ ਕੱਲ੍ਹ ਹੀ ਆਪਣੀ ਭੈਣ ਅਲਵੀਰਾ ਨਾਲ ਜੋਧਪੁਰ ਪਹੁੰਚੇ ਸਨ। ਮਾਨਯੋਗ ਜੱਜ ਦਲਪਤ ਸਿੰਘ ਰਾਜਪਰੋਹਿਤ ਨੇ ਇਹ ਫੈਸਲਾ ਸੁਣਾਇਆ ਹੈ। ਰਾਸ਼ਟਰੀ ਜਨਤਾ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਸਲਮਾਨ ਖਾਨ ਦੇ ਬਰੀ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਦੀ ਵੀ ਨਿਰਦੋਸ਼ ਵਿਅਕਤੀ ਨੂੰ ਸਜ਼ਾ ਨਹੀਂ ਹੋ ਸਕਦੀ।
ਚੇਤੇ ਰਹੇ ਕਿ 1998 ਵਿੱਚ ਫਿਲਮ ‘ਹਮ ਸਾਥ ਸਾਥ ਹੈਂ’ ਦੀ ਸੂਟਿੰਗ ਦੌਰਾਨ ਸਲਮਾਨ ਖਾਨ ਖਿਲਾਫ ਕਾਲੇ ਹਿਰਨ ਦੇ ਸ਼ਿਕਾਰ ਨਾਲ 4 ਮਾਮਲੇ ਜੁੜੇ ਸਨ। ਇਹਨਾਂ ਵਿੱਚੋ ਇੱਕ ਮਾਮਲਾ ਬਿਨ੍ਹਾਂ ਲਾਈਸੈਸ ਵਾਲੇ ਹਥਿਆਰ ਨਾਲ ਸ਼ਿਕਾਰ ਦਾ ਸੀ। ਇਸ ਤੋਂ ਪਹਿਲਾਂ ਸ਼ਿਕਾਰ ਨਾਲ ਜੁੜੇ ਦੋ ਕੇਸਾਂ ਵਿਚ ਸਲਮਾਨ ਨੂੰ ਹਾਈਕੋਰਟ ਵੱਲੋਂ ਬਰੀ ਕੀਤਾ ਜਾ ਚੁੱਕਿਆ ਹੈ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ

ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …