ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਸਮੇਤ ਕਈ ਉਮੀਦਵਾਰਾਂ ਨੇ ਪੇਪਰ ਭਰੇ
ਚੋਣ ਅਖਾੜਾ ਮਘਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ। ਅੱਜ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਹਲਕੇ ਤੋਂ ਅਤੇ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਪੇਪਰ ਭਰ ਦਿੱਤੇ ਹਨ। ਕੈਪਟਨ ਅਮਰਿੰਦਰ ਦੇ ਲੰਬੀ ਹਲਕੇ ਤੋਂ ਪੇਪਰ ਦਾਖਲ ਕਰਨ ਨਾਲ ਚੋਣ ਅਖਾੜਾ ਬਹੁਤ ਹੀ ਰੌਚਕ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਪਟਿਆਲਾ ਸ਼ਹਿਰੀ ਹਲਕੇ ਤੋਂ ਵੀ ਚੋਣ ਲੜ ਰਹੇ ਹਨ। ਕੈਪਟਨ ਅਮਰਿੰਦਰ ਨੇ ਅੱਜ ਲੰਬੀ ਹਲਕੇ ਵਿਚ ਬਕਾਇਦਾ ਰੈਲੀ ਕਰਕੇ ਚੋਣ ਪਿੜ ਮਘਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ। ਚੇਤੇ ਰਹੇ ਕਿ ਜਲਾਲਾਬਾਦ ਤੋਂ ਵੀ ਸੁਖਬੀਰ ਸਿੰਘ ਬਾਦਲ ਖਿਲਾਫ ਕਾਂਗਰਸ ਨੇ ਰਵਨੀਤ ਬਿੱਟੂ ਨੂੰ ਮੈਦਾਨ ਵਿਚ ਉਤਾਰਿਆ ਅਤੇ ਭਗਵੰਤ ਮਾਨ ਪਹਿਲਾਂ ਹੀ ਸੁਖਬੀਰ ਬਾਦਲ ਖਿਲਾਫ ਡਟੇ ਹੋਏ ਹਨ। ਸਾਰੇ ਲੋਕਾਂ ਦੀਆਂ ਨਜ਼ਰਾਂ ਲੰਬੀ ਅਤੇ ਜਲਾਲਾਬਾਦ ਹਲਕੇ ‘ਤੇ ਹੀ ਰਹਿਣਗੀਆਂ।
Check Also
ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਵਿਰੁੱਧ ਦਾਇਰ ਕੇਸ ਵਾਪਸ ਲੈਣ ਦਾ ਲਿਆ ਫੈਸਲਾ
ਕਿਹਾ : ਸਮੁੱਚੇ ਖਾਲਸਾ ਪੰਥ ਨੂੰ ਚੇਤਨ ਤੇ ਸੁਚੇਤ ਹੋਣ ਦੀ ਲੋੜ ਅੰਮਿ੍ਰਤਸਰ/ਬਿਊਰੋ ਨਿਊਜ਼ …