ਕਿਹਾ, ਮੋਦੀ ਨੇ ਸੁੱਟਿਆ ਦੇਸ਼ ‘ਤੇ ਨੋਟਬੰਦੀ ਦਾ ਪਰਮਾਣੂ ਬੰਬ
ਮੁੰਬਈ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਨਰਿੰਦਰ ਮੋਦੀ ਦੇ ਨੋਟਬੰਦੀ ਫੈਸਲੇ ਦੀ ਹੀਰੋਸ਼ੀਮਾ-ਨਾਗਾਸਾਕੀ ਹਮਲੇ ਨਾਲ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਅਮਰੀਕਾ ਨੇ ਹੀਰੋਸ਼ੀਮਾ ਤੇ ਨਾਗਾਸਾਕੀ ‘ਤੇ ਪਰਮਾਣੂ ਬੰਬ ਸੁੱਟ ਕੇ ਤਬਾਹ ਕੀਤਾ ਸੀ, ਉਸੇ ਤਰ੍ਹਾਂ ਮੋਦੀ ਸਰਕਾਰ ਨੇ ਨੋਟਬੰਦੀ ਦਾ ਬੰਬ ਸੁੱਟ ਕੇ ਭਾਰਤ ਦੀ ਜਨਤਾ ਨੂੰ ਬਰਬਾਦ ਕੀਤਾ ਹੈ।
ਸ਼ਿਵ ਸੈਨਾ ਕੇਂਦਰ ਸਰਕਾਰ ਦੀ ਸਹਿਯੋਗੀ ਪਾਰਟੀ ਹੈ। ਦੋਵਾਂ ਵਿੱਚ ਵਿਚਾਰਕ ਤਾਲਮੇਲ ਵੀ ਹੈ ਪਰ ਨੋਟਬੰਦੀ ਦੇ ਫੈਸਲੇ ਦਾ ਸ਼ਿਵ ਸੈਨਾ ਲਗਾਤਾਰ ਵਿਰੋਧ ਕਰ ਰਹੀ ਹੈ। ਸ਼ਿਵ ਸੈਨਾ ਨੇ ਆਪਣੇ ਮੈਗਜ਼ੀਨ ‘ਸਾਮਨਾ’ ਵਿੱਚ ਤਾਂ ਇੱਥੋਂ ਤੱਕ ਲਿਖਿਆ ਗਿਆ ਹੈ ਕਿ ਮੋਦੀ ਇਕਪਾਸੜ ਫੈਸਲੇ ਲੈ ਰਹੇ ਹਨ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …