Breaking News
Home / ਭਾਰਤ / ਐਲ.ਕੇ. ਅਡਵਾਨੀ ਬਣ ਸਕਦੇ ਹਨ ਅਗਲੇ ਰਾਸ਼ਟਰਪਤੀ

ਐਲ.ਕੇ. ਅਡਵਾਨੀ ਬਣ ਸਕਦੇ ਹਨ ਅਗਲੇ ਰਾਸ਼ਟਰਪਤੀ

ਅਹਿਮਦਾਬਾਦ  : ਯੂਪੀ ਵਿਧਾਨ ਸਭਾ ਚੋਣਾਂ ਵਿਚ ਮਿਲੇ ਭਾਰੀ ਬਹੁਮਤ ਤੋਂ ਬਾਅਦ ਹੁਣ ਭਾਜਪਾ ਨੂੰ ਆਪਣੀ ਪਸੰਦ ਦਾ ਰਾਸ਼ਟਰਪਤੀ ਮਿਲਣਾ ਤੈਅ ਹੈ। ਦੇਸ਼ ਦੇ ਅਗਲੇ ਰਾਸ਼ਟਰਪਤੀ ਲਈ ਹੁਣ ਐਲ.ਕੇ. ਅਡਵਾਨੀ ਦਾ ਨਾਮ ਸਾਹਮਣੇ ਆਇਆ ਹੈ। ਇਸ ਬਾਰੇ ਵਿਚ ਪਿਛਲੇ ਦਿਨੀਂ ਇਕ ਮੀਟਿੰਗ ਵਿਚ ਚਰਚਾ ਵੀ ਹੋਈ ਸੀ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਸਮੇਤ ਅਡਵਾਨੀ ਵੀ ਹਾਜ਼ਰ ਸਨ। ਮੋਦੀ ਨੇ ਮੀਟਿੰਗ ਵਿਚ ਅਡਵਾਨੀ ਨੂੰ ਰਾਸ਼ਟਰਪਤੀ ਬਣਾਉਣ ਦਾ ਸੰਕੇਤ ਦਿੱਤਾ ਸੀ। ਯੂਪੀ ਦੇ ਚੋਣ ਨਤੀਜਿਆਂ ਤੋਂ ਬਾਅਦ ਅਡਵਾਨੀ ਦਾ ਰਾਸ਼ਟਰਪਤੀ ਬਣਨਾ ਯਕੀਨੀ ਹੀ ਮੰਨਿਆ ਜਾ ਰਿਹਾ ਹੈ। ਚੇਤੇ ਰਹੇ ਕਿ ਇਸੇ ਸਾਲ ਜੁਲਾਈ ਵਿਚ ਰਾਸ਼ਟਰਪਤੀ ਦੀ ਚੋਣ ਹੋਣੀ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …