9.6 C
Toronto
Tuesday, May 12, 2026
spot_img
Homeਭਾਰਤਅਰੁਣ ਜੇਤਲੀ ਹੈਲੀਕਾਪਟਰ 'ਤੇ ਚੜ੍ਹਨ ਸਮੇਂ ਡਿੱਗੇ

ਅਰੁਣ ਜੇਤਲੀ ਹੈਲੀਕਾਪਟਰ ‘ਤੇ ਚੜ੍ਹਨ ਸਮੇਂ ਡਿੱਗੇ

ਹਰਿਦੁਆਰ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਐਤਵਾਰ ਨੂੰ ਹਰਿਦੁਆਰ ਜ਼ਿਲ੍ਹੇ ਦੇ ਪਦਅਰਥਾ ਇਲਾਕੇ, ਜਿਥੇ ਉਹ ਯੋਗ ਗੁਰੂ ਬਾਬਾ ਰਾਮਦੇਵ ਦੇ ਪਤੰਜਲੀ ਹਰਬਲ ਫੂਡ ਪਾਰਕ ਦੀ ਫੇਰੀ ‘ਤੇ ਗਏ ਸਨ, ਵਿੱਚ ਹੈਲੀਕਾਪਟਰ ਉਤੇ ਚੜ੍ਹਨ ਸਮੇਂ ਤਿਲਕ ਕੇ ਡਿੱਗ ਪਏ ਪਰ ਗੰਭੀਰ ਸੱਟ ਤੋਂ ਬਚਾਅ ਰਿਹਾ। ਹਰਿਦੁਆਰ ਦੇ ਐਸਐਸਪੀ ਕ੍ਰਿਸ਼ਨ ਕੁਮਾਰ ਵੀਕੇ ਨੇ ਇਸ ਸਬੰਧੀ ਦੱਸਿਆ, ‘ਵਿੱਤ ਮੰਤਰੀ ਬਿਲਕੁਲ ઠਠੀਕ ਹਨ ਤੇ ਉਸੇ ਹੈਲੀਕਾਪਟਰ ‘ਚ ਨਵੀਂ ਦਿੱਲੀ ਲਈ ਰਵਾਨਾ ਹੋ ਗਏ ਹਨ।’ ਟੀਵੀ ‘ਤੇ ਦਿਖਾਇਆ ਗਿਆ ਕਿ ਜੇਤਲੀ ਹੈਲੀਕਾਪਟਰ ਨੇੜੇ ਬੈਠੇ ਹਨ ਤੇ ਮੈਡੀਕਲ ਸਟਾਫ ਦੇ ਇਕ ਮੈਂਬਰ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।

RELATED ARTICLES
POPULAR POSTS