ਅੱਤਵਾਦੀ ਜੁਨੈਦ ਬੰਬ ਬਣਾਉਣ ਅਤੇ ਸਾਜਿਸ਼ ਨੂੰ ਅੰਜਾਮ ਦੇਣ ‘ਚ ਹੈ ਮਾਹਿਰ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਇੰਡੀਅਨ ਮੁਜਾਹਦੀਨ ਦੇ ਇਕ ਅੱਤਵਾਦੀ ਜੁਨੈਦ ਨੂੰ ਗ੍ਰਿਫਤਾਰ ਕੀਤਾ ਹੈ। ਦਿੱਲੀ ਦੇ ਜਾਮੀਆ ਇਲਾਕੇ ਵਿਚ 2008 ਵਿਚ ਹੋਏ ਬਾਟਨਾ ਮੁਕਾਬਲੇ ਤੋਂ ਬਾਅਦ ਇਹ ਅੱਤਵਾਦੀ ਫਰਾਰ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਬਾਟਲਾ ਹਾਊਸ ਮੁਕਾਬਲੇ ਵਿਚ ਦੋ ਅੱਤਵਾਦੀ ਮਾਰੇ ਗਏ ਸਨ, ਜਦਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦਾ ਇੰਸਪੈਕਟਰ ਮੋਹਨ ਲਾਲ ਸ਼ਹੀਦ ਹੋ ਗਿਆ ਸੀ। ਇਸ ਦੌਰਾਨ ਕੁਝ ਹੋਰ ਅੱਤਵਾਦੀ ਵੀ ਫਰਾਰ ਹੋ ਗਏ ਸਨ। ਸਪੈਸ਼ਲ ਸੈਲ ਦੇ ਡੀਸੀਪੀ ਪ੍ਰਮੋਦ ਸਿੰਘ ਕੁਸ਼ਵਾਹ ਨੇ ਦੱਸਿਆ ਕਿ ਜੁਨੈਦ ਜਿਨ੍ਹਾਂ ਧਮਾਕਿਆਂ ਵਿਚ ਸ਼ਾਮਲ ਸੀ, ਉਨ੍ਹਾਂ ਵਿਚ ਕੁੱਲ ਮਿਲਾ ਕੇ 165 ਵਿਅਕਤੀਆਂ ਮਾਰੇ ਗਏ ਸਨ। ਇਨ੍ਹਾਂ ਵਿਚ 13 ਦਸੰਬਰ 2008 ਦਾ ਲੜੀਵਾਰ ਧਮਾਕਾ ਵੀ ਸ਼ਾਮਲ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਜੁਨੈਦ ਬੰਬ ਬਣਾਉਣ ਅਤੇ ਸਾਜਿਸ਼ ਨੂੰ ਅੰਜਾਮ ਦੇਣ ਵਿਚ ਬਹੁਤ ਮਾਹਿਰ ਹੈ।
Check Also
ਪਲਾਸਟਿਕ ਕਚਰੇ ਨਾਲ ਪੰਜ ਤੱਤਾਂ ਨੂੰ ਨੁਕਸਾਨ ਪਹੁੰਚਦਾ ਹੈ: ਪ੍ਰਵੀਣ ਕੁਮਾਰ
ਹਰਿਆਵਲ ਸੰਸਥਾ ਨੇ ਹਰਿਤ ਮਹਾਸ਼ਿਵਰਾਤਰੀ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਚੰਡੀਗੜ੍ਹ : ਪ੍ਰਯਾਗਰਾਜ ਮਹਾਕੁੰਭ ਵਿੱਚ ‘ਇੱਕ …