ਨਵੀਂ ਦਿੱਲੀ : ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨੀਚ’ ਕਹਿਣ ਤੋਂ ਬਾਅਦ ਕਾਂਗਰਸ ਪਾਰਟੀ ਵਿਚੋਂ ਮੁਅੱਤਲ ਕੀਤੇ ਗਏ ਮਣੀਸ਼ੰਕਰ ਅਈਅਰ ਨੂੰ ਹੁਣ ਪਾਰਟੀ ਵਿਚੋਂ ਕੱਢਿਆ ਜਾ ਸਕਦਾ ਹੈ। ਇਸਦੇ ਸੰਕੇਤ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੀ. ਹਨੂਮੰਥਾ ਰਾਓ ਨੇ ਅੱਜ ਦਿੱਤੇ। ਰਾਓ, ਅਈਅਰ ਵਲੋਂ ਲੰਘੇ ਕੱਲ੍ਹ ਕਰਾਚੀ ਵਿਚ ਦਿੱਤੇ ਗਏ ਬਿਆਨ ਤੋਂ ਬਹੁਤ ਨਰਾਜ਼ ਹਨ। ਅਈਅਰ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਨਾਲ ਇਸ ਕਰਕੇ ਪਿਆਰ ਕਰਦੇ ਹਨ ਕਿਉਂਕਿ ਉਸ ਨੂੰ ਭਾਰਤ ਨਾਲ ਪਿਆਰ ਹੈ। ਰਾਓ ਨੇ ਕਿਹਾ ਕਿ ਗੁਜਰਾਤ ਚੋਣਾਂ ਵਿਚ ਅਈਅਰ ਦੇ ਬਿਆਨ ਕਾਰਨ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ, ਹੁਣ ਕਰਨਾਟਕ ਵਿਚ ਵੀ ਅਜਿਹਾ ਹੀ ਹੋ ਸਕਦਾ ਹੈ। ਰਾਓ ਨੇ ਕਿਹਾ ਕਿ ਅਈਅਰ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ, ਜਿਸ ਕਰਕੇ ਕਾਂਗਰਸ ਪਾਰਟੀ ਨੂੰ ਕਰਨਾਟਕ ਦੀਆਂ ਚੋਣਾਂ ਵਿਚ ਨੁਕਸਾਨ ਹੋਵੇ।
ਧਰਮ ਬਦਲੀ ਦੀ ਰਾਜਨੀਤੀ ਬਹੁਤ ਮਾੜੀ : ਸ਼ਰਦ ਯਾਦਵ
ਕਿਹਾ, ਮੋਦੀ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ
ਚੰਡੀਗੜ੍ਹ : ਜਨਤਾ ਦਲ (ਯੂ) ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਹੈ ਕਿ ਦੇਸ਼ ਵਿਚ ਜੋ ਧਰਮ ਬਦਲੀ ਦੀ ਰਾਜਨੀਤੀ ਚਲ ਰਹੀ ਹੈ, ਉਹ ਇਨਸਾਨੀਅਤ ਦੇ ਵਿਰੁੱਧ ਹੈ। ਇਹ ਵਰਤਾਰਾ ਵੰਡੀਆਂ ਪਾਉਣ ਵਾਲਾ ਤੇ ਸਮਾਜ ਨੂੰ ਤੋੜਨ ਵਾਲਾ ਹੈ। ਚੰਡੀਗੜ੍ਹ ਦੇ ਪ੍ਰੈਸ ਕੱਲਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਸੱਤਾਧਾਰੀ ਲੋਕ ਸੰਵਿਧਾਨ ਦੇ ਉਲਟ ਬੋਲਦੇ ਹਨ। ਜਿਸ ਕਾਰਨ ਸੰਵਿਧਾਨ ਨੂੰ ਇਸਦੀ ਰਾਖੀ ਕਰਨ ਵਾਲਿਆਂ ਤੋਂ ਹੀ ਖ਼ਤਰਾ ਹੈ। ਹਲਾਤ ਇਹ ਹਨ ਕਿ ਹਰ ਪਾਸੇ ਬੇਇਨਸਾਫ਼ੀ ਹੈ। ਦੇਸ਼ ਦਾ ਅੰਨਦਾਤਾ ਖ਼ੁਦਕੁਸ਼ੀਆਂ ਕਰ ਰਿਹਾ ਹੈ, ਜਿਸ ਦੀ ਕੇਂਦਰ ਸਰਕਾਰ ਨੂੰ ਕੋਈ ਪਰਵਾਹ ਨਹੀਂ। ਸ਼ਰਦ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਬੇਰੁਜ਼ਗਾਰੀ ਕਈ ਗੁਣਾਂ ਵਧ ਗਈ ਹੈ। ਸ਼ਰਦ ਯਾਦਵ ਨੇ ਇਹ ਦੋਸ਼ ਵੀ ਲਗਾਏ ਨੋਟਬੰਦੀ ਨੇ ਦੇਸ਼ ਦਾ ਨੁਕਸਾਨ ਹੀ ਕੀਤਾ ਅਤੇ ਲੋਕਾਂ ਨੇ ਕਾਲਾ ਧਨ ਚਿੱਟਾ ਕਰ ਲਿਆ।
Check Also
ਟਰੇਡ ਯੂਨੀਅਨਾਂ ਦਾ ਦਾਅਵਾ-25 ਕਰੋੜ ਕਰਮਚਾਰੀ ਰਹੇ ਹੜਤਾਲ ’ਤੇ
ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ …