ਬਰੈਂਪਟਨ : ਬਰੈਂਪਟਨ ਨੌਰਥ ਤੋਂ ਮੁੜ ਚੁਣੀ ਗਈ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਦੀ ਟੀਮ ਪਿਛਲੇ ਦਿਨੀਂ ਓਟਵਾ ਵਿਖੇ ਪਾਰਲੀਮੈਂਟ ਹਿੱਲ ਵੇਖਣ ਲਈ ਗਈ। ਇਸ ਮੌਕੇ ਰੂਬੀ ਸਹੋਤਾ ਵੱਲੋਂ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ ਅਤੇ ਪਾਰਲੀਮੈਂਟ ਦੇ ਪੱਛਮੀ ਬਲਾਕ ਦਾ ਟੂਰ ਲਵਾਇਆ ਗਿਆ ਜਿੱਥੇ ਅੱਜ ਕੱਲ੍ਹ ਹਾਊਸ ਆਫ਼ ਕਾਮਨਜ਼ ਦੀਆਂ ਮੀਟਿੰਗਾਂ ਹੁੰਦੀਆਂ ਹਨ, ਕਿਉਂ ਜੋ ਇਨ੍ਹੀਂ ਦਿਨੀਂ ਪਾਰਲੀਮੈਂਟ ਹਿੱਲ ਦੇ ਸੈਂਟਰ ਬਲਾਕ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ।
ਇਸ ਮੌਕੇ ਬੋਲਦਿਆਂ ਰੂਬੀ ਸਹੋਤਾ ਨੇ ਕਿਹਾ,”ਮੈਂ ਹਮੇਸ਼ਾ ਹੀ ਲੋਕਾਂ ਦੇ ਪਾਰਲੀਮੈਂਟ ਹਿੱਲ ਵੇਖਣ ਲਈ ਆਉਣ ਵਾਲਿਆਂ ਦੀ ਆਮਦ ‘ਤੇ ਖ਼ੁਸ਼ੀ ਮਹਿਸੂਸ ਕਰਦੀ ਹਾਂ। ਇਸ ਦੇ ਨਾਲ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਫ਼ੈੱਡਰਲ ਸਰਕਾਰ ਕਿਵੇਂ ਕੰਮ ਕਰਦੀ ਹੈ ਅਤੇ ਉਹ ਆਪਣੇ ਪਰਿਵਾਰਾਂ ਦੇ ਨਾਲ ਆ ਕੇ ਇਸ ਦੇ ਬਾਰੇ ਆਪਣੇ ਅੱਖੀਂ ਵੇਖ ਕੇ ਜਾਣਕਾਰੀ ਪ੍ਰਾਪਤ ਕਰਦੇ ਹਨ।” ਉਨ੍ਹਾਂ ਕਿਹਾ,”ਜੇਕਰ ਤੁਸੀਂ ਕਦੇ ਵੀ ਹਾਊਸ ਆਫ਼ ਕਾਮਨਜ਼, ਕੈਨੇਡਾ ਦੀ ਸੈਨੇਟ, ਈਸਟ ਬਲਾਕ, ਕੈਨੇਡਾ ਦੀ ਸੁਪਰੀਮ ਕੋਰਟ ਜਾਂ ਓਟਵਾ ਦੀਆਂ ਮਿਊਜ਼ੀਅਮਾਂ ਅਤੇ ਟੂਰਿਸਟਾਂ ਦੀਆਂ ਦਿਲਚਸਪੀ ਦੀਆਂ ਥਾਵਾਂ ਦਾ ਟੂਰ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਦਫ਼ਤਰ ਨੂੰ ਫ਼ੋਨ ਜਾਂ ਈ-ਮੇਲ ਰਾਹੀਂ ਸੰਪਰਕ ਕਰ ਸਕਦੇ ਹੋ।”
43ਵੀਆਂ ਫ਼ੈੱਡਰਲ ਚੋਣਾਂ ਤੋਂ ਬਾਅਦ ਜਿਸ ਵਿਚ ਕੈਨੇਡਾ-ਵਾਸੀਆਂ ਨੇ ਦੇਸ਼-ਭਰ ਵਿਚ ਪਰਿਵਾਰਾਂ ਅਤੇ ਕਮਿਊਨਿਟੀਆਂ ਵਿਚ ਨਿਵੇਸ਼ ਕਰਨ, ਵਧੀਆ ਮਿਡਲ ਕਲਾਸ ਨੌਕਰੀਆਂ ਪੈਦਾ ਕਰਨ, ਵਾਤਾਵਰਣ ਤਬਦੀਲੀਆਂ ਦੇ ਨਾਲ ਲੜਨ ਅਤੇ ਦੇਸ਼ ਦੇ ਅਰਥਚਾਰੇ ਨੂੰ ਵਧਾਉਣ ਤੇ ਇਸ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਸ ਦੀ ਲਿਬਰਲ ਟੀਮ ਵਿਚ ਮੁੜ ਭਰੋਸਾ ਪ੍ਰਗਟਾਇਆ ਹੈ, ਦੀ ਸਰਕਾਰ ਦਾ ਸੈਸ਼ਨ 5 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਲੋਕਾਂ ਦੇ ਜੀਵਨ ਨੂੰ ਸੁਖੀ ਬਨਾਉਣ, ਹੈੱਲਥਕੇਅਰ ਸਿਸਟਮ ਨੂੰ ਮਜ਼ਬੂਤ ਕਰਨ, ਕਮਿਊਨਿਟੀਆਂ ਦੀ ਸੁਰੱਖਿਆ ਅਤੇ ਪੋਸਟ-ਸੈਕੰਡਰੀ ਸਿੱਖਿਆ ਨੂੰ ਲੋਕਾਂ ਦੀ ਪਹੁੰਚ ਵਿਚ ਲਿਆਉਣ ਲਈ ਹਰੇਕ ਪੱਧਰ ਦੀ ਸਰਕਾਰ ਨਾਲ ਸੁਹਿਰਦਤਾ ਨਾਲ ਕੰਮ ਕਰਨ ਵਿਚ ਦਿਲਚਸਪੀ ਰੱਖਦੀ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …