-14.6 C
Toronto
Saturday, January 24, 2026
spot_img
Homeਕੈਨੇਡਾਪ੍ਰਸਿੱਧ ਪੱਤਰਕਾਰ ਸਤਪਾਲ ਸਿੰਘ ਜੌਹਲ ਦਾ ਸਨਮਾਨ

ਪ੍ਰਸਿੱਧ ਪੱਤਰਕਾਰ ਸਤਪਾਲ ਸਿੰਘ ਜੌਹਲ ਦਾ ਸਨਮਾਨ

ਬਰੈਂਪਟਨ/ਹਰਜੀਤ ਬਾਜਵਾ : ਬਰੈਂਪਟਨ ਵਿੱਚ ਵੱਖ-ਵੱਖ ਸੀਨੀਅਰਜ਼ ਕਲੱਬਾਂ ਵੱਲੋਂ ਕਰਵਾਏ ਗਏ ਵੱਖ-ਵੱਖ ਸਮਾਗਮਾਂ ਦੌਰਾਨ ਪ੍ਰਸਿੱਧ ਪੰਜਾਬੀ ਪੱਤਰਕਾਰ ਅਤੇ ਕਾਲਮ ਨਵੀਸ ਸਤਪਾਲ ਸਿੰਘ ਜੌਹਲ ਦਾ ਸਨਮਾਨ ਕੀਤਾ ਗਿਆ। ਪ੍ਰਧਾਨ ਪ੍ਰੀਤਮ ਸਿੰਘ ਸਰਾਂ ਦੀ ਅਗਵਾਈ ਹੇਠ ਜੇਮਸ ਪੋਟਰ ਸੀਨੀਅਰਜ਼ ਕਲੱਬ ਵੱਲੋਂ ਕਰਵਾਏ ਗਏ ਖੇਡ ਅਤੇ ਸੱਭਿਆਚਾਰਕ ਮੇਲੇ ਦੌਰਾਨ ਸਤਪਾਲ ਸਿੰਘ ਜੌਹਲ ਨੂੰ ਵਿਸ਼ੇਸ਼ ਪਲੈਕ ਭੇਂਟ ਕੀਤੀ ਗਈ ਇਸ ਮੌਕੇ ‘ਤੇ ਕਲੱਬ ਦੀ ਸਮੁੱਚੀ ਕਾਰਜਕਾਰਨੀ ਵੀ ਮੌਜੂਦ ਸੀ। ਨਿਊ ਹੋਪ ਸੀਨੀਅਰਜ਼ ਸਿਟੀਜ਼ਨ ਆਫ ਬਰੈਂਪਟਨ ਕਲੱਬ ਦਾ ਇੱਕ ਸਨਮਾਨ ਸਮਾਗਮ ਗ੍ਹੋਰ ਮੀਡੋ ਕਮਿਊਨਿਟੀ ਸੈਂਟਰ ਵਿਖੇ ਹੋਇਆ ਜਿੱਥੇ ਵੱਖ-ਵੱਖ ਸ਼ਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਹਨਾਂ ਵਿੱਚੋਂ ਸਤਪਾਲ ਸਿੰਘ ਜੌਹਲ ਦਾ ਨਾਮ ਵੀ ਸ਼ਾਮਲ ਸੀ। ਕਲੱਬ ਦੇ ਪ੍ਰਧਾਨ ਸ਼ੰਭੂ ਦੱਤ ਸ਼ਰਮਾ ਨੇ ਪੱਤਰਕਾਰ ਜੌਹਲ ਦੇ ਆਪਣੀਆਂ ਲੇਖਣੀਆਂ ਰਾਹੀਂ ਕਮਿਊਨਿਟੀ ਲਈ ਪਾ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਇਸੇ ਤਰ੍ਹਾਂ ਭਾਰਤੀ ਫੌਜ ਦੇ ਸੇਵਾ ਮੁਕਤ ਸੀਨੀਅਰ ਅਫਸਰਾਂ (ਐਕਸ ਸਰਵਿਸਮੈਨ) ਦੀ ਐਸੋਸ਼ੀਏਸ਼ਨ ਵੱਲੋਂ ਰਵਿੰਦਰ ਸਿੰਘ ਪੰਨੂੰ ਦੇ ਫਾਰਮ ‘ਤੇ ਇੱਕ ਵਿਸ਼ੇਸ਼ ਮਿਲਣੀ ਸਮਾਗਮ ਰੱਖਿਆ ਗਿਆ ਜਿਸ ਵਿੱਚ ਰਵਿੰਦਰ ਸਿੰਘ ਪੰਨੂੰ, ਸਤਪਾਲ ਸਿੰਘ ਜੌਹਲ, ਮਾਰਟਿਨ ਸਿੰਘ ਅਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਨੇ ਕਿਹਾ ਕਿ ਕਮਿਊਨਿਟੀ ਦਾ ਮਾਰਗ ਦਰਸ਼ਨ ਕਰਨ ਵਾਲੀਆਂ ਸ਼ਖ਼ਸ਼ੀਅਤਾਂ ਨੂੰ ਸਨਮਾਨਿਤ ਕਰਨਾਂ ਚਾਹੀਦਾ ਹੈ ਤਾਂ ਕਿ ਕਮਿਊਨਿਟੀ ਨੂੰ ਜਾਗਰੂਕ ਸ਼ਖ਼ਸ਼ੀਅਤਾਂ ਰਾਹੀਂ ਸੇਧ ਮਿਲਦੀ ਰਹੇ।

RELATED ARTICLES
POPULAR POSTS