22.8 C
Toronto
Wednesday, August 26, 2026
spot_img
Homeਕੈਨੇਡਾਵਿਕਸਤ ਦੇਸ਼ਾਂ ਦੇ ਲੋਕ ਲੱਕੀ

ਵਿਕਸਤ ਦੇਸ਼ਾਂ ਦੇ ਲੋਕ ਲੱਕੀ

ਵਿਕਸਤ ਦੇਸ਼ਾਂ ਦੇ ਲੋਕ ਲੱਕੀਵਿਸ਼ਵ ਪੱਧਰ ਤੇ ਔਸਤਨ ਉਮਰ ਦਾ ਹੋਇਆ ਵਾਧਾ-ਸਾਊਥ ਕੋਰੀਆ, ਆਸਟਰੇਲੀਆ ਅਤੇ ਸਵਿੱਟਜ਼ਰਲੈਂਡ ਉਪਰ
2030 ਵਿਚ ਜਨਮ ਲੈਣ ਵਾਲੀ ਔਰਤ ਜੀਵੇਗੀ 90.82 ਸਾਲ
ਨਿਊਜ਼ੀਲੈਂਡ ਰਿਹਾ ਛੇਵੇਂ ਸਥਾਨ ‘ਤੇ
ਆਕਲੈਂਡ : ਵਿਸ਼ਵ ਭਰ ਦੇ ਵਿਚ ਮਨੁੱਖੀ ਜੀਵਨ ਦੀ ਔਸਤਨ ਉਮਰ ਲਗਾਤਾਰ ਵਧ ਰਹੀ ਹੈ ਅਤੇ ਪਹਿਲੀ ਵਾਰ ਹੈ ਕਿ ਉਹ 90 ਤੋਂ ਉਪਰ ਵਧ ਕੇ 90.82 ਸਾਲ ਤੱਕ ਚਲੀ ਗਈ ਹੈ। ਇਕ ਸਰਵੇ ਦੇ ਵਿਚ ਪਾਇਆ ਗਿਆ ਹੈ ਕਿ ਸਾਊਥ ਕੋਰੀਆ, ਆਸਟਰੇਲੀਆ ਅਤੇ ਸਵਿਟਜ਼ਰਲੈਂਡ ਨੇ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ ਹਨ। ਸਾਊਥ ਕੋਰੀਆ ਦੇ ਵਿਤ 2030 ਦੇ ਵਿਚ ਜਨਮ ਲੈਣ ਵਾਲੀ ਔਰਤ 90.82 ਸਾਲ ਤੱਕ ਔਸਤਨ ਉਮਰ ਭੋਗ ਸਕੇਗੀ।
2010 ਦੇ ਵਿਚ ਪੈਦਾ ਹੋਈ ਔਰਤ ਇਸ ਵੇਲੇ 84.07 ਸਾਲ ਔਸਤਨ ਉਮਰ ਦੇ ਵਰਗ ਵਿਚ ਹੈ। ਨਿਊਜ਼ੀਲੈਂਡ ਦਾ ਸਥਾਨ ਛੇਵਾਂ ਹੈ ਅਤੇ ਇਥੇ ਔਸਤਨ ਉਮਰ 84.9 ਸਾਲ ਕੱਢੀ ਗਈ ਹੈ। ਭਾਰਤ ਦੇ ਵਿਚ ਇਸ ਵੇਲੇ ਔਸਤਨ ਉਮਰ 66.21 ਚੱਲ ਰਹੀ ਹੈ। ਸੋ ਵਿਕਸਤ ਦੇਸ਼ਾਂ ਦੇ ਲੋਕ ਲੱਕੀ (ਭਾਗਸ਼ਾਲੀ) ਹਨ ਜਿਹੜੇ ਅਨਮੋਲ ਮਨੁੱਖਾ ਜੀਵਨ ਨੂੰ ਲੰਬਾ ਸਮਾਂ ਜੀਅ ਸਕਣਗੇ।

RELATED ARTICLES
POPULAR POSTS