ਬਰੈਂਪਟਨ/ਹਰਜੀਤ ਬੇਦੀ
ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸਾਂਝੇ ਤੌਰ ‘ਤੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਕਾਂਡ ਦੀ ਸ਼ਤਾਬਦੀ ਜੋ ਕਿ ਭਾਰਤ ਦੇ ਲੋਕਾਂ ਦੀ ਅੰਗਰੇਜ਼ੀ ਹਕੂਮਤ ਵਿਰੁੱਧ ਆਪਣੀ ਅਜ਼ਾਦੀ ਦੀ ਲੜਾਈ ਦਾ ਮੀਲ ਪੱਥਰ ਹੈ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਰਧਾਂਜਲੀ ਸਮਾਗਮ 14 ਅਪਰੈਲ 2019 ਦਿਨ ਐਤਵਾਰ ਨੂੰ 1:00 ਵਜੇ 1370, ਵਿਲੀਅਮ ਪਾਰਕਵੇਅ ‘ਤੇ ਸਥਿਤ ਚਿੰਕੂਜੀ ਸੈਕੰਡਰੀ ਸਕੂਲ ਬਰੈਂਪਟਨ ਵਿੱਚ ਮਨਾਇਆ ਜਾਵੇਗਾ। ਜਲ੍ਹਿਆਂਵਾਲਾ ਬਾਗ ਦਾ ਇਹ ਖੂਨੀ ਕਾਂਡ ਨਿਹੱਥੇ ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਨ੍ਹਾਂ ਮਾਰਨਾ ਸਾਮਰਾਜੀ ਜ਼ਬਰ ਅਤੇ ਜੰਗਲੀਪੁਣੇ ਦੀ ਭਿਆਨਕ ਉਦਾਹਰਣ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਹੀਦ ਅਤੇ ਜ਼ਖਮੀ ਹੋਏ। ਇਹ ਕਾਂਡ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਲੋਕ ਕਿਵੇਂ ਇੱਕ ਜ਼ਾਬਰ ਰਾਜ ਨਾਲ ਟੱਕਰ ਲੈ ਸਕਦੇ ਹਨ।
ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਸੱਦੇ ‘ਤੇ ਪੰਜਾਬ ਤੋਂ ਆਏ ਨਾਟਕਕਾਰ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ”ਜਲ੍ਹਿਆਂਵਾਲੇ ਬਾਗ ਦੀ ਵੰਗਾਰ” ਅਤੇ ਵਹਿਮਾਂ ਭਰਮਾਂ ਵਿੱਚ ਗਲਤਾਨ ਸਾਡੇ ਸਮਾਜ ਵਿੱਚ ਵਾਪਰੀ ਇੱਕ ਸੱਚੀ ਕਹਾਣੀ ਉੱਤੇ ਅਧਾਰਤ ‘ਪ੍ਰੇਤ’ ਨਾਟਕ ਦਰਸ਼ਕਾਂ ਸਾਹਮਣੇ ਪੇਸ਼ ਕੀਤੇ ਜਾਣਗੇ। ਇਸ ਤੋਂ ਬਿਨਾਂ ਸ਼ਹੀਦ ਭਗਤ ਸਿੰਘ ਅਤੇ ਸਰਹੱਦਾਂ ‘ਤੇ ਕੀਤੇ ਜਾ ਰਹੇ ਅਜੋਕੇ ਮਾਹੌਲ ਬਾਰੇ ਕੌਰੀਓਗਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਰੰਗ, ਨਸਲ, ਕੌਮ, ਦੇਸ਼, ਧਰਮ, ਲਿੰਗ ਅਧਾਰਤ ਨਫਰਤ ਅਤੇ ਹਿੰਸਾ ਨੂੰ ਕਿਸੇ ਵੀ ਸੱਭਿਅਕ ਸਮਾਜ ਵਿੱਚ ਥਾਂ ਨਹੀ। ਪਰੰਤੂ ਇਹ ਵਰਤਾਰਾ ਦੁਨੀਆਂ ਵਿੱਚ ਅੱਜ ਵੀ ਚੱਲ ਰਿਹਾ ਹੈ। ਅੱਜ ਦੇ ਦੌਰ ਵਿੱਚ ਨਸਲਵਾਦ ਅਤੇ ਰਾਸ਼ਟਰਵਾਦ ਦੇ ਖਤਰੇ ਬਹੁਤ ਹੀ ਚਿੰਤਾ ਭਰਪੂਰ ਹਨ। ਸਮਾਜਵਾਦੀ ਸੋਚ ਨੂੰ ਪਰਣਾਏ ਲੋਕ ਇਸ ਵਰਤਾਰੇ ਵਿਰੁੱਧ ਦੁਨੀਆਂ ਪੱਧਰ ‘ਤੇ ਲਗਾਤਾਰ ਜਦੋਜਹਿਦ ਕਰ ਰਹੇ ਹਨ।
ਇਸ ਪ੍ਰੋਗਰਾਮ ਦੀ ਟਿਕਟ ਸਿਰਫ 15 ਡਾਲਰ ਹੈ। ਸੀਟਾਂ ਦੀ ਬੁਕਿੰਗ ਜਾਂ ਪ੍ਰੋਗਰਾਮ ਸਬੰਧੀ ਕਿਸੇ ਵੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450 ਜਾਂ ਸੁਰਜੀਤ ਸਹੋਤਾ 416-704-0745 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …