ਚੰਡੀਗੜ੍ਹ/ਬਿਊਰੋ ਨਿਊਜ਼
ਸੁਖਪਾਲ ਖਹਿਰਾ ਦਸੰਬਰ ਮਹੀਨੇ ‘ਚ ਇਨਸਾਫ ਮਾਰਚ ਕੱਢਣਗੇ ਜੋ ਬਠਿੰਡਾ ਤੋਂ ਪਟਿਆਲਾ ਤੱਕ 8 ਦਿਨ ਦਾ ਹੋਵੇਗਾ। ਇਸ ਤੋਂ ਬਾਅਦ ਖਹਿਰਾ ਨੇ ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਮਾਨ), ਪੰਥਕ ਸੋਚ ਵਾਲੇ ਆਗੂਆਂ, ਟਕਸਾਲੀ ਅਕਾਲੀ ਤੇ ਹੋਰ ਆਗੂਆਂ ਸਣੇ ਲੋਕ ਇਨਸਾਫ਼ ਪਾਰਟੀ ਨਾਲ ਮਿਲ ਕੇ ਥਰਡ ਫਰੰਟ ਬਣਾਉਣ ਦੀ ਤਿਆਰੀ ਕਰ ਲਈ ਹੈ।

