7.2 C
Toronto
Wednesday, May 6, 2026
spot_img
Homeਪੰਜਾਬਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਆਗੂ ਬਣੇ

ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਆਗੂ ਬਣੇ

19 ਵਿਚੋਂ 14 ਵਿਧਾਇਕ ਖਹਿਰਾ ਦੇ ਪੱਖ ‘ਚ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਬਣ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ‘ਆਪ’ ਦੇ 19 ਵਿੱਚੋਂ 14 ਵਿਧਾਇਕ ਖਹਿਰਾ ਦੇ ਪੱਖ ਵਿਚ ਸਨ। ਇਸ ਸਬੰਧੀ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੇ ਘਰ ਫੈਸਲਾ ਹੋਇਆ। ਚੇਤੇ ਰਹੇ ਕਿ ਐਚ.ਐਸ. ਫੂਲਕਾ ਦੇ ਅਸਤੀਫੇ ਤੋਂ ਬਾਅਦ ਇਹ ਅਹੁਦਾ ਖਾਲੀ ਹੋਇਆ ਸੀ। ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਤੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਇਸ ਦੌੜ ਵਿਚ ਸਨ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਦਿੱਲੀ ਦੀ ਲੀਡਰਸ਼ਿਪ ਖਹਿਰਾ ਦੇ ਪੱਖ ਵਿਚ ਨਹੀਂ ਸੀ ਪਰ ਹੁਣ ਵਿਧਾਇਕਾਂ ਦੀ ਹਮਾਇਤ ਤੋਂ ਬਾਅਦ ਫੈਸਲਾ ਬਦਲ ਗਿਆ ਹੈ। ਦਿੱਲੀ ਦੀ ਲੀਡਰਸ਼ਿੱਪ ਨੂੰ ਡਰ ਸੀ ਕਿ ਇਸ ਨਾਲ ਪਾਰਟੀ ਵਿਚ ਫੁੱਟ ਵੀ ਪੈ ਸਕਦੀ ਸੀ।

RELATED ARTICLES
POPULAR POSTS