12.4 C
Toronto
Friday, October 17, 2025
spot_img
Homeਪੰਜਾਬਮੁਹੱਲਾ ਕਲੀਨਿਕਾਂ ਦੀ ਹੋੜ 'ਚ 540 ਪੇਂਡੂ ਡਿਸਪੈਂਸਰੀਆਂ ਨੂੰ ਕੀਤਾ ਜਾ ਰਿਹਾ...

ਮੁਹੱਲਾ ਕਲੀਨਿਕਾਂ ਦੀ ਹੋੜ ‘ਚ 540 ਪੇਂਡੂ ਡਿਸਪੈਂਸਰੀਆਂ ਨੂੰ ਕੀਤਾ ਜਾ ਰਿਹਾ ਡਾਕਟਰਾਂ ਤੋਂ ਵਾਂਝਾ

‘ਆਪ’ ਦੇ ਮੁਹੱਲਾ ਕਲੀਨਿਕਾਂ ‘ਤੇ ਉਠਣ ਲੱਗੇ ਸਵਾਲ
ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਦੀ ‘ਆਪ’ ਸਰਕਾਰ ਨੂੰ ਆਮ ਆਦਮੀ ਮੁਹੱਲਾ ਕਲੀਨਿਕਾਂ ਦਾ ਕੁਝ ਜ਼ਿਆਦਾ ਹੀ ਚਾਅ ਚੜ੍ਹਿਆ ਹੋਇਆ ਹੈ। ਪਿਛਲੇ ਸਾਲ 15 ਅਗਸਤ ਨੂੰ ਆਜ਼ਾਦੀ ਦੇ 75ਵੇਂ ਦਿਹਾੜੇ ਮੌਕੇ 100 ਦੇ ਕਰੀਬ ਮੁਹੱਲਾ ਕਲੀਨਿਕ ਖ਼ੋਲ੍ਹ ਚੁੱਕੀ ਸਰਕਾਰ ਇਨ੍ਹਾਂ ਮੁਹੱਲਾ ਕਲੀਨਿਕਾਂ ਦੀ ਗਿਣਤੀ ਵਧਾ ਕੇ 500 ਦੇ ਕਰੀਬ ਕਰਨਾ ਚਾਹੁੰਦੀ ਹੈ।
ਦੱਸਿਆ ਜਾ ਰਿਹਾ ਹੈ, ਜੋ 400 ਦੇ ਕਰੀਬ ਨਵੇਂ ਮੁਹੱਲਾ ਕਲੀਨਿਕ 27 ਜਨਵਰੀ ਤੋਂ ਕਾਰਜਸ਼ੀਲ ਕੀਤੇ ਜਾ ਰਹੇ ਹਨ, ਉਹ ਸਿਹਤ ਵਿਭਾਗ ਅਧੀਨ ਪਹਿਲਾਂ ਤੋਂ ਹੀ ਚੱਲ ਰਹੀਆਂ ਡਿਸਪੈਂਸਰੀਆਂ ‘ਤੇ ਲੀਪਾ ਪੋਚੀ ਕਰ ਕੇ ਉਨ੍ਹਾਂ ਨੂੰ ਮੁਹੱਲਾ ਕਲੀਨਿਕ ਦਾ ਨਾਂਅ ਦਿੱਤਾ ਜਾ ਰਿਹਾ ਹੈ, ਦੱਸਿਆ ਜਾ ਰਿਹਾ ਹੈ ਇਕ ਡਿਸਪੈਂਸਰੀ ਨੂੰ ਮੁਹੱਲਾ ਕਲੀਨਿਕ ਦਾ ਨਾਂਅ ਦੇਣ ਲਈ 25 ਤੋਂ 30 ਲੱਖ ਰੁਪਏ ਖ਼ਰਚੇ ਜਾ ਰਹੇ ਹਨ, ਭਾਵ ਸੂਬੇ ਦੀ ‘ਆਪ’ ਸਰਕਾਰ ਆਪਣੇ ਇਸ ਫਲੈਗਸ਼ਿਪ ਪ੍ਰੋਗਰਾਮ ‘ਤੇ ਕਰੋੜਾਂ ਰੁਪਏ ਖ਼ਰਚ ਰਹੀ ਹੈ। 27 ਜਨਵਰੀ ਤੋਂ 400 ਹੋਰ ਮੁਹੱਲਾ ਕਲੀਨਿਕਾਂ ਨੂੰ ਕਾਰਜਸ਼ੀਲ ਕਰਨ ਦੀ ਜ਼ਿੱਦ ਫੜੀ ਬੈਠੀ ਇਹ ਸਰਕਾਰ ‘ਅੱਗਾ ਦੌੜ, ਪਿੱਛਾ ਚੌੜ’ ਦੇ ਰਾਹ ਪੈ ਗਈ ਹੈ, ਮਤਲਬ 540 ਪਿੰਡਾਂ ਦੀਆਂ ਡਿਸਪੈਂਸਰੀਆਂ ‘ਚ ਸੇਵਾਵਾਂ ਨਿਭਾਅ ਰਹੇ ਡਾਕਟਰਾਂ ਨੂੰ ਸਿਹਤ ਵਿਭਾਗ ‘ਚ ਡੈਪੂਟੇਸ਼ਨ ‘ਤੇ ਲਿਆ ਕੇ ਇਨ੍ਹਾਂ ਮੁਹੱਲਾ ਕਲੀਨਿਕਾਂ ‘ਚ ਤਾਇਨਾਤ ਕਰਨ ਜਾ ਰਹੀ ਹੈ। ਮਤਲਬ ਸਾਫ ਹੈ ਕਿ ਇਹ 540 ਡਿਸਪੈਂਸਰੀਆਂ ਡਾਕਟਰਾਂ ਤੋਂ ਵਾਂਝੀਆਂ ਹੋ ਜਾਣਗੀਆਂ। ਸਿਰਫ਼ ਡਾਕਟਰ ਹੀ ਨਹੀਂ, ਉਥੇ 16-16 ਸਾਲ ਤੋਂ ਸੇਵਾਵਾਂ ਨਿਭਾਅ ਰਹੇ ਫਾਰਮਾਸਿਸਟਾਂ ਨੂੰ ਵੀ ਇਨ੍ਹਾਂ ਮੁਹੱਲਾ ਕਲੀਨਿਕਾਂ ‘ਚ ਤਬਦੀਲ ਕੀਤਾ ਜਾ ਰਿਹਾ ਹੈ। ਸਰਕਾਰ ਦੀ ਇਸ ਕਾਰਵਾਈ ਨਾਲ ਇਨ੍ਹਾਂ ਡਿਸਪੈਂਸਰੀਆਂ ਤੋਂ ਸਿਹਤ ਸੇਵਾਵਾਂ ਲੈ ਰਹੇ 6000 ਦੇ ਕਰੀਬ ਪਿੰਡਾਂ ਦੇ ਲੱਖਾਂ ਲੋਕ ਸਿਹਤ ਸੇਵਾਵਾਂ ਤੋਂ ਵਾਂਝੇ ਹੋ ਜਾਣਗੇ।

 

RELATED ARTICLES
POPULAR POSTS