-4.7 C
Toronto
Friday, January 2, 2026
spot_img
Homeਪੰਜਾਬਮੋਗਾ ਨੇੜਲੇ ਪਿੰਡਦੌਲੇਵਾਲਾਦਾ ਨੌਜਵਾਨ ਵੀ ਚੜ੍ਹਿਆ ਨਸ਼ੇ ਦੀ ਭੇਟ

ਮੋਗਾ ਨੇੜਲੇ ਪਿੰਡਦੌਲੇਵਾਲਾਦਾ ਨੌਜਵਾਨ ਵੀ ਚੜ੍ਹਿਆ ਨਸ਼ੇ ਦੀ ਭੇਟ

ਹਾਈਕੋਰਟ ਵੀ ਪੰਜਾਬ ਸਰਕਾਰ ਤੋਂ ਨਰਾਜ਼
ਮੋਗਾ/ਬਿਊਰੋ ਨਿਊਜ਼
ਪੰਜਾਬ ਵਿਚ ਨਸ਼ਿਆਂ ਦਾ ਕਹਿਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਅੱਜ ਮੋਗਾ ਨੇੜਲੇ ਪਿੰਡਦੌਲੇਵਾਲਾਮਾਇਰ ਦਾ ਨੌਜਵਾਨ ਵੀ ਨਸ਼ੇ ਦੀ ਭੇਟ ਚੜ੍ਹ ਗਿਆ। ਜਾਣਕਾਰੀਮੁਤਾਬਕਅੱਜਤੜਕਸਾਰ ਹੀ ਵਿੱਕੀ ਨਾਮ ਦੇ ਇਸ ਨੌਜਵਾਨ ਦੀ ਲਿੰਕ ਸੜਕ ਤੋਂ ਲਾਸ਼ ਮਿਲੀ ਹੈ। ਇਸ ਸਬੰਧੀ ਨੇੜਲੇ ਲੋਕਾਂ ਦਾ ਕਹਿਣਾ ਸੀ ਕਿ ਵਿੱਕੀ ਦੀ ਮੌਤ ਚਿੱਟੇ ਦੇ ਨਸ਼ੇ ਕਾਰਨ ਹੀ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ ਦੂਜੇ ਪਾਸੇ ਨਸ਼ਿਆਂ ਦੀ ਰੋਕਥਾਮ ਸਬੰਧੀ ਪੰਜਾਬ ਦੇ ਉਪਰਾਲਿਆਂ ਤੋਂ ਹਾਈਕੋਰਟ ਨਰਾਜ਼ ਹੈ। ਹਾਈਕੋਰਟ ਦਾ ਕਹਿਣਾ ਸੀ ਕਿ ਜੇਕਰ ਪੰਜਾਬ ਸਰਕਾਰ ਨਸ਼ਿਆਂ ਸਬੰਧੀ ਸਹੀ ਉਪਰਾਲੇ ਕਰਦੀ ਤਾਂ ਅੱਜ ਨਸ਼ੇੜੀਆਂ ਨੂੰ ਜੰਜੀਰਾਂ ਨਾਲ ਬੰਨ੍ਹਣਾ ਨਾ ਪੈਂਦਾ। ਧਿਆਨ ਰਹੇ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੀ ਇਕ ਨਸ਼ੇੜੀ ਕੁੜੀ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ਨੂੰ ਜੰਜੀਰਾਂ ਨਾਲ ਬੰਨ੍ਹਿਆ ਹੋਇਆ ਸੀ। ਹੁਣ ਇਸ ਨਸ਼ੇੜੀ ਕੁੜੀ ਨਾਲ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਮੁਲਾਕਾਤ ਕੀਤੀ ਅਤੇ ਉਸਦਾ ਨਸ਼ਾ ਛੁਡਾਉਣ ਦਾ ਉਪਰਾਲਾ ਕੀਤਾ ਹੈ।

RELATED ARTICLES
POPULAR POSTS