ਲੁਧਿਆਣਾ/ਬਿਊਰੋ ਨਿਊਜ਼
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਯਾਨੀ ਪੀ.ਕੇ. ਦੀ ਆਵਾਜ਼ ਕੱਢ ਕੇ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਠੱਗਣ ਦੀ ਯੋਜਨਾ ਤਿਆਰ ਕਰਨ ਵਾਲੇ ਗੌਰਵ ਸ਼ਰਮਾ ਉਰਫ ਗੋਰਾ ਨੇ ਰਾਜਸਥਾਨ ਦੇ ਸਾਬਕਾ ਕਾਂਗਰਸੀ ਵਿਧਾਇਕ ਰਾਮ ਚੰਦਰ ਸਰਾਧਨਾ ਤੋਂ ਵੀ ਦੋ ਕਰੋੜ ਰੁਪਏ ਠੱਗੇ ਸਨ। ਉਸ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਠੱਗੀ ਕਰਨ ਵਿਚ ਕਾਮਯਾਬ ਹੋਣ ਦੇ ਬਾਅਦ ਪੰਜਾਬ ਦੇ ਇਲਾਵਾ ਹਰਿਆਣਾ ਦੇ ਕੁਝ ਕਾਂਗਰਸੀ ਆਗੂ ਵੀ ਉਸ ਦੇ ਨਿਸ਼ਾਨੇ ’ਤੇ ਸਨ। ਪੁੱਛਗਿੱਛ ਵਿਚ ਇਹ ਵੀ ਪਤਾ ਲੱਗਾ ਹੈ ਕਿ ਗੌਰਵ ਖਿਲਾਫ਼ ਪੰਜਾਬ, ਰਾਜਸਥਾਨ ਤੇ ਹਰਿਆਣਾ ਵਿਚ ਧੋਖਾਧੜੀ ਦੇ 12 ਕੇਸ ਦਰਜ ਹਨ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …