ਤਰਨਤਾਰਨ ‘ਚ ਇਕ ਡੇਰੇ ‘ਚੋਂ ਡੇਢ ਕਰੋੜ ਰੁਪਏ ਦੀ ਨਗਦੀ ਲੁੱਟੀ
ਬਟਾਲਾ/ਬਿਊਰੋ ਨਿਊਜ਼
ਬਟਾਲਾ ਵਿਚ ਅੱਜ ਤੜਕੇ ਇਕ ਆੜ੍ਹਤੀ ਮੁਕੇਸ਼ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮੁਕੇਸ਼ ਦਾ ਵੱਡਾ ਭਰਾ ਰਮੇਸ਼ ਸ਼ਿਵ ਸੈਨਾ ਦਾ ਪੰਜਾਬ ਵਿਚ ਉਪ ਪ੍ਰਧਾਨ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸੇ ਦੌਰਾਨ ਤਰਨਤਾਰਨ ਵਿਚ ਲੰਘੀ ਰਾਤ ਹਥਿਆਰਬੰਦ ਵਿਅਕਤੀਆਂ ਨੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਦੇ ਡੇਰੇ ਵਿਚ ਦਾਖਲ ਹੋ ਕੇ ਡੇਢ ਕਰੋੜ ਰੁਪਏ ਦੀ ਨਗਦੀ ਲੁੱਟ ਲਈ। ਦੱਸਿਆ ਜਾ ਰਿਹਾ ਹੈ ਕਿ ਵੱਖਵੱਖ ਗੁਰਦੁਆਰਿਆਂ ਅਤੇ ਹਸਪਤਾਲਾਂ ਤੋਂ ਆਉਣ ਵਾਲੀ ਕੁਲੈਕਸ਼ਨ ਨੂੰ ਗੋਇੰਦਵਾਲ ਸਾਹਿਬ ਸਥਿਤ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਦੇ ਡੇਰੇ ਵਿਚ ਸੰਦੂਕਾਂ ਵਿਚ ਰੱਖਿਆ ਜਾਂਦਾ ਹੈ ਅਤੇ ਬਾਅਦ ਵਿਚ ਬੈਂਕ ਵਿਚ ਜਮ੍ਹਾਂ ਕਰਵਾਇਆ ਜਾਂਦਾ ਹੈ।
Check Also
ਨਵਜੋਤ ਸਿੱਧੂ ਨੇ ਫਿਰ ਸਾਧਿਆ ਕੈਪਟਨ ਅਮਰਿੰਦਰ ਸਰਕਾਰ ‘ਤੇ ਨਿਸ਼ਾਨਾ
ਖੇਤੀ ਅਤੇ ਕਿਸਾਨਾਂ ਦੇ ਵਿਕਾਸ ਲਈ ਦਿੱਤੇ ਕਈ ਸੁਝਾਅ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਵਿਧਾਇਕ ਨਵਜੋਤ ਸਿੰਘ …