10.5 C
Toronto
Wednesday, October 29, 2025
spot_img
Homeਪੰਜਾਬਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਨੂੰ ਮਿਲਿਆ 'ਵਿਸ਼ਵ ਵਿਰਾਸਤ' ਦਾ ਦਰਜਾ

ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਨੂੰ ਮਿਲਿਆ ‘ਵਿਸ਼ਵ ਵਿਰਾਸਤ’ ਦਾ ਦਰਜਾ

Captial-complex-CHD-578x395ਭਾਰਤ ਦੀਆਂ ਤਿੰਨ ਥਾਵਾਂ ਵਿਸ਼ਵ ਵਿਰਾਸਤ ‘ਚ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਨੂੰ ਵਿਸ਼ਵ ਇਮਾਰਤ ਦਾ ਦਰਜਾ ਮਿਲ ਗਿਆ ਹੈ। ਇਸਤਾਂਬੁਲ ਵਿਚ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਤੋਂ ਬਾਅਦ ਯੁਨੈਸਕੋ ਨੇ ਇਹ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਵਿਸ਼ਵ ਦੇ ਤੀਜੇ ਸਭ ਤੋਂ ਉੱਚੇ ਪਰਬਤ ਕੰਚਨਜੰਗਾ ‘ਤੇ ਸਥਿਤ ਸਿੱਕਮ ਦੇ ਨੈਸ਼ਨਲ ਪਾਰਕ ਸਮੇਤ ਭਾਰਤ ਦੀਆਂ ਤਿੰਨ ਥਾਵਾਂ ਨੂੰ ਵਿਸ਼ਵ ਵਿਰਾਸਤ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਮੀਟਿੰਗ ਵਿਚ ਯੁਨੈਸਕੋ ਨੇ ਬਿਹਾਰ ਦੀ ਨਾਲੰਦਾ ਯੂਨੀਵਰਸਿਟੀ ਦੇ ਖੰਡਰਾਂ ਨੂੰ ਵੀ ਵਿਸ਼ਵ ਵਿਰਾਸਤ ਦੀ ਸੂਚੀ ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਅਜਿਹਾ ਪਹਿਲੀ ਵਾਰ ਹੈ ਹੋਇਆ ਹੈ ਕਿ ਕਮੇਟੀ ਦੀ ਮੀਟਿੰਗ ਦੇ ਇੱਕੋ ਸੈਸ਼ਨ ਵਿਚ ਕਿਸੇ ਦੇਸ਼ ਦੀਆਂ ਤਿੰਨ ਥਾਵਾਂ ਨੂੰ ਇਹ ਦਰਜਾ ਦਿੱਤਾ ਗਿਆ ਹੋਵੇ। ਯੂਨੈਸਕੋ ‘ਚ ਭਾਰਤੀ ਰਾਜਦੂਤ ਰੁਚਿਰਾ ਕੰਬੋਜ ਭਾਰਤੀ ਦਲ ਦੀ ਅਗਵਾਈ ਕਰ ਰਹੀ ਸੀ। ਚੰਡੀਗੜ੍ਹ ਦੇ ਚੀਫ ਆਰਕੀਟੈਕਟ ਕਪਿਲ ਸੇਤੀਆ ਵੀ ਮੌਜੂਦ ਸਨ। ਜਿਵੇਂ ਹੀ ਕਾਰਬੂਜ਼ੀਅਰ ਦੇ ਸਟਰੱਕਚਰ ਵਾਲੀ ਹੈਰੀਟੇਜ ਲਿਸਟ ਵਿਚ 14ਵੇਂ ਨੰਬਰ ‘ਤੇ ਕੈਪੀਟਲ ਕੰਪਲੈਕਸ ਦਾ ਨਾਂ ਆਇਆ ਤਾਂ ਤਾੜੀਆਂ ਦੇ ਨਾਲ-ਨਾਲ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਫਰਾਂਸੀਸੀ ਆਰਕੀਟਿਕਟ ਲੀ ਕਾਰਬੂਜੀਅਰ ਨੇ 1950 ਵਿਚ ਚੰਡੀਗੜ੍ਹ ਦਾ ਮਾਸਟਰ ਪਲਾਨ ਤਿਆਰ ਕੀਤਾ ਸੀ। ਕੈਪੀਟਲ ਕੰਪਲੈਕਸ ਵਿਚ ਓਪਨ ਹੈਂਡ, ਪੰਜਾਬ ਐਂਡ ਹਰਿਆਣਾ ਹਾਈਕੋਰਟ, ਟਾਵਰ ਆਫ ਸ਼ੈਡੋ ਤੇ ਸੈਕਟਰੀਏਟ ਸ਼ਾਮਲ ਹਨ।

RELATED ARTICLES
POPULAR POSTS