ਨਸ਼ਾ ਤਸਕਰੀ ਦੇ ਗੰਭੀਰ ਆਰੋਪਾਂ ’ਚ ਘਿਰੇ ਹੋਏ ਹਨ ਬਿਕਰਮ ਮਜੀਠੀਆ
ਅੰਮਿ੍ਰਤਸਰ/ਬਿਊਰੋ ਨਿਊਜ਼
ਡਰੱਗ ਮਾਮਲੇ ’ਚ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਨੇ ਫਿਰ ਜ਼ੋਰ ਫੜ ਲਿਆ ਹੈ। ਇਸ ਮਾਮਲੇ ’ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਜਿਸ ਵਿਅਕਤੀ ਨੂੰ ਸ਼ਰਤਾਂ ਦੇ ਅਧਾਰ ’ਤੇ ਜ਼ਮਾਨਤ ਮਿਲੀ ਹੋਵੇ, ਉਸ ਵਲੋਂ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਚੈਲੰਜ ਕਰਨਾ ਬਿਲਕੁਲ ਗਲਤ ਹੈ। ਰੰਧਾਵਾ ਨੇ ਕਿਹਾ ਕਿ ਜ਼ਮਾਨਤ ਤੋਂ ਬਾਅਦ ਮਜੀਠੀਆ ਨੇ ਕਿਹਾ ਸੀ ਕਿ ਲੱਖਾਂ ਮਾਵਾਂ ਦੀਆਂ ਅਰਦਾਸਾਂ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲੀ ਹੈ, ਪਰ ਅੱਜ ਹਜ਼ਾਰਾਂ ਉਹ ਨੌਜਵਾਨ ਜਿਹੜੇ ਨਸ਼ੇ ਦੀ ਭੇਟ ਚੜ੍ਹੇ ਸਨ, ਉਨ੍ਹਾਂ ਦੀਆਂ ਮਾਵਾਂ ਦੀਆਂ ਬਦ-ਦੁਆਵਾਂ ਕਾਰਨ ਹੀ ਮਜੀਠੀਆ ਦੀ ਜ਼ਮਾਨਤ ਰੱਦ ਹੋਈ ਹੈ। ਰੰਧਾਵਾ ਨੇ ਕਿਹਾ ਕਿ ਪੁਲਿਸ ਅਤੇ ਐਸ.ਆਈ.ਟੀ. ਵਲੋਂ ਜਿਹੜੀ ਜਾਂਚ ਕੀਤੀ ਗਈ, ਉਸ ਦੇ ਅਧਾਰ ’ਤੇ ਮਜੀਠੀਆ ਦੀ ਜ਼ਮਾਨਤ ਰੱਦ ਹੋਈ ਹੈ। ਜ਼ਿਕਰਯੋਗ ਹੈ ਕਿ ਹਾਈਕੋਰਟ ਨੇ ਮਜੀਠੀਆ ਦੀ ਗਿ੍ਰਫਤਾਰੀ ’ਤੇ ਤਿੰਨ ਦਿਨ ਦੀ ਰੋਕ ਵੀ ਲਗਾ ਦਿੱਤੀ ਹੈ ਅਤੇ ਮਜੀਠੀਆ ਹੁਣ ਆਪਣਾ ਨਾਮਜ਼ਦਗੀ ਪੇਪਰ ਵੀ ਦਾਖਲ ਕਰ ਸਕਣਗੇ।