9 C
Toronto
Thursday, September 24, 2026
spot_img
Homeਭਾਰਤਪ੍ਰਦੂਸ਼ਣ ਮਾਮਲੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਹੋਇਆ ਸਖਤ

ਪ੍ਰਦੂਸ਼ਣ ਮਾਮਲੇ ‘ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਹੋਇਆ ਸਖਤ

ਪ੍ਰਦੂਸ਼ਣ ਮਾਮਲੇ ‘ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਹੋਇਆ ਸਖਤਕੇਂਦਰ, ਦਿੱਲੀ, ਪੰਜਾਬ ਤੇ ਹਰਿਆਣਾ ਸਰਕਾਰ ਨੂੰ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ਼
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਅੱਜ ਕੇਂਦਰ, ਦਿੱਲੀ, ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕਰਦਿਆਂ ਦਿੱਲੀ ਤੇ ਲਾਗਲੇ ਇਲਾਕਿਆਂ ਵਿਚ ਮਨੁੱਖੀ ਜ਼ਿੰਦਗੀ ਲਈ ਖ਼ਤਰਾ ਬਣੇ ਪ੍ਰਦੂਸ਼ਣ ‘ਤੇ ਜਵਾਬ ਤਲਬੀ ਕੀਤੀ ਹੈ। ਕਮਿਸ਼ਨ ਨੇ ਜ਼ਿੰਦਾ ਰਹਿਣ ਤੇ ਚੰਗੀ ਸਿਹਤ ਦੇ ਹੱਕ ਨੂੰ ਖ਼ਤਰੇ ਵਿੱਚ ਪੈਣ ਤੋਂ ਰੋਕਣ ਵਿੱਚ ਸਹਾਈ ਕਦਮ ਨਾ ਪੁੱਟੇ ਜਾਣ ‘ਤੇ ਜ਼ਿੰਮੇਵਾਰ ਅਥਾਰਟੀਆਂ ਦੀ ਵੀ ਆਲੋਚਨਾ ਕੀਤੀ।
ਕਮਿਸ਼ਨ ਦੇ ਪੈਨਲ ਨੇ ਦੋ ਹਫ਼ਤਿਆਂ ਦੇ ਅੰਦਰ ਵੱਖ-ਵੱਖ ਸਰਕਾਰਾਂ ਤੋਂ ਲੋੜੀਂਦੇ ਕਦਮ ਚੁੱਕਣ ਤੇ ਅੱਗੇ ਚੁੱਕੇ ਜਾਣ ਵਾਲੇ ਸੰਭਾਵਿਤ ਕਦਮਾਂ ਬਾਰੇ ਵਿਸਥਾਰਤ ਰਿਪੋਰਟ ਦੋ ਹਫ਼ਤਿਆਂ ਦੇ ਅੰਦਰ-ਅੰਦਰ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਕਿਹਾ ਕਿ ਇਸ ਸਮੇਂ ਲੋਕਾਂ ਦੇ ਮੈਡੀਕਲ ਚੈਕਅੱਪ ਦੀ ਵੀ ਸਖ਼ਤ ਲੋੜ ਹੈ।

 

RELATED ARTICLES
POPULAR POSTS