Breaking News
Home / ਭਾਰਤ / ਡੇਰੇ ਦੇ ਹਸਪਤਾਲ ‘ਚ ਹੁੰਦੇ ਸਨ ਗ਼ੈਰਕਾਨੂੰਨੀ ਗਰਭਪਾਤ

ਡੇਰੇ ਦੇ ਹਸਪਤਾਲ ‘ਚ ਹੁੰਦੇ ਸਨ ਗ਼ੈਰਕਾਨੂੰਨੀ ਗਰਭਪਾਤ

ਹਸਪਤਾਲ ‘ਚ ਸਥਾਪਿਤ ਅਲਟਰਾ ਸਾਊਂਡ ਦਾ ਕੋਈ ਰਿਕਾਰਡ ਨਹੀਂ
ਸਿਰਸਾ/ਬਿਊਰੋ ਨਿਊਜ਼ : 3 ਦਿਨ ਵਿੱਚ 20 ਘੰਟੇ ਤੱਕ 10 ਖਾਸ ਟੀਮਾਂ ਨੇ ਡੇਰੇ ਵਿੱਚ ਸਰਚ ਆਪ੍ਰੇਸ਼ਨ ਪੂਰਾ ਕਰ ਲਿਆ। ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵਿੱਚ 8 ਸਤੰਬਰ ਤੋਂ ਸ਼ੁਰੂ ਕੀਤਾ ਗਿਆ ਸਰਚ ਆਪ੍ਰੇਸ਼ਨ ਪੂਰਾ ਹੋ ਚੁੱਕਿਆ ਹੈ। ਦੂਸਰੇ ਪਾਸੇ ਪੰਚਕੂਲਾ ਪੁਲਿਸ ਨੂੰ ਵੱਡੀ ਕਾਮਯਾਬੀ ਪ੍ਰਪਤ ਹੋਈ ਉਹਨਾਂ ਨੇ ਦੰਗੇ ਭੜਕਾਉਣ ਤੇ ਦੇਸ਼ ਧ੍ਰੋਹ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਰੇ ਡਿਊਟੀ ਮੈਜਿਸਟਰੇਟਾਂ ਦੀਆਂ ਟੀਮਾਂ ਨੇ ਆਪਣੀ ਰਿਪੋਰਟ ਸੇਵਾਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਤੇ ਕੋਰਟ ਕਮਿਸ਼ਨਰ ਅਨਿਲ ਕੁਮਾਰ ਪਵਾਰ ਨੂੰ ਸੌਂਪ ਦਿੱਤੀ ਉਹ ਇਹ ਰਿਪੋਰਟ ਹਾਈਕੋਰਟ ਨੂੰ ਸੌਂਪਣਗੇ।ઠਤਲਾਸ਼ੀ ਦੌਰਾਨ ਡੇਰੇ ਵਿਚ ਇਕ ਹਸਪਤਾਲ ਦਾ ਖ਼ੁਲਾਸਾ ਹੋਇਆ ਹੈ ਜਿਸ ਵਿਚ ਕਈ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮ ਚਲਦੇ ਸਨ। ਸਰਚ ਦੌਰਾਨ ਡੇਰੇ ਵਿਚ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਰਿਕਾਰਡ ਕਾਫੀ ਸ਼ੱਕੀ ਮਿਲਿਆ ਹੈ। ਸੂਤਰਾਂ ਅਨੁਸਾਰ ਰਾਮ ਰਹੀਮ ਦੇ ਇਸ ਹਸਪਤਾਲ ਵਿਚ ਨਾਜਾਇਜ਼ ਗਰਭਪਾਤ ਦੇ ਕਲੀਨਿਕ ਦਾ ਵੀ ਖੁਲਾਸਾ ਹੋਇਆ ਹੈ। ਇਥੇ ਹਸਪਤਾਲ ਵਿਚ ਸਥਾਪਿਤ ਅਲਟਰਾਸਾਊਂਡ ਦਾ ਕੋਈ ਰਿਕਾਰਡ ਨਹੀਂ। ਇਸ ਹਸਪਤਾਲ ਵਿਚ ਲਿੰਗ ਜਾਂਚ ਮਗਰੋਂ ਗਰਭਪਾਤ ਵੀ ਕੀਤਾ ਜਾ ਰਿਹਾ ਸੀ।ઠਲੋਕ ਸੰਪਰਕ ਅਤੇ ਸੂਚਨਾ ਵਿਭਾਗ ਦੇ ਉਪ-ਨਿਰਦੇਸ਼ਕ ਸਤੀਸ਼ ਮਹਿਰਾ ਨੇ ਦੱਸਿਆ ਕਿ ਹਸਪਤਾਲ ਵਿਚ ਬਣਿਆ ਹੋਇਆ ਸੀਮਨ ਬੈਂਕ ਵੀ ਬਿਨਾਂ ਲਾਇਸੈਂਸ ਦੇ ਚੱਲ ਰਿਹਾ ਸੀ, ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹੀ ਨਹੀਂ, ਮੁਰਦਿਆਂ ਦਾ ਰਿਕਾਰਡ ਵੀ ਮੇਨਟੇਨ ਨਹੀਂ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …