ਭਲਕੇ ਸ਼ਾਮ ਚਾਰ ਵਜੇ ਤੱਕ ਬਹੁਮਤ ਸਪੱਸ਼ਟ ਕਰਨ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਕਰਨਾਟਕ ਵਿਧਾਨ ਸਭਾ ਵਿਚ ਭਲਕੇ ਸ਼ਨੀਵਾਰ ਨੂੂੰ ਸ਼ਾਮ ਚਾਰ ਵਜੇ ਭਾਜਪਾ ਦੇ ਨਵੇਂ ਬਣੇ ਮੁੱਖ ਮੰਤਰੀ ਯੇਡੀਯੁਰੱਪਾ ਨੂੰ ਬਹੁਮਤ ਸਾਬਤ ਕਰਨ ਲਈ ਕਿਹਾ ਹੈ। ਇਸ ਤਰ੍ਹਾਂ ਸੁਪਰੀਮ ਕੋਰਟ ਨੇ ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਦੇ ਉਸ ਫੈਸਲੇ ਨੂੰ ਪਲਟ ਦਿੱਤਾ, ਜਿਸ ਵਿਚ ਉਨ੍ਹਾਂ ਨੇ ਬੀ.ਐਸ. ਯੇਡੀਯੁਰੱਪਾ ਨੂੰ ਬਹੁਮਤ ਸਾਬਤ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਸੀ। ਜਦਕਿ ਯੇਡੀਯੁਰੱਪਾ ਨੇ ਦੋ ਦਿਨਾਂ ਵਿਚ ਬਹੁਮਤ ਸਾਬਤ ਕਰਨ ਦੀ ਗੱਲ ਵੀ ਕਹਿ ਦਿੱਤੀ ਸੀ। ਹੁਣ ਕੱਲ੍ਹ ਸ਼ਾਮ ਨੂੰ ਇਹ ਫੈਸਲਾ ਹੋ ਜਾਵੇਗਾ ਕਿ ਬਿਨਾ ਬਹੁਮਤ ਦੇ ਦੂਜੀ ਵਾਰ ਮੁੱਖ ਮੰਤਰੀ ਬਣੇ ਯੇਡੀਯੁਰੱਪਾ ਦੀ ਕੁਰਸੀ ਰਹੇਗੀ ਜਾਂ ਜਾਏਗੀ। ਕਰਨਾਟਕ ਵਿਚ ਭਾਜਪਾ ਕੋਲ 104, ਕਾਂਗਰਸ ਕੋਲ 78 ਅਤੇ ਜੇਡੀਐਸ ਕੋਲ 38 ਵਿਧਾਇਕ ਹਨ। ਚੇਤੇ ਰਹੇ ਕਿ ਬਹੁਮਤ ਸਾਬਤ ਕਰਨ ਲਈ 112 ਸੀਟਾਂ ਦਾ ਅੰਕੜਾ ਜ਼ਰੂਰੀ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …