ਕਿਹਾ, ਮੋਦੀ ਸਰਕਾਰ ਗਿਰਗਟ ਤੋਂ ਵੀ ਤੇਜ਼ੀ ਨਾਲ ਰੰਗ ਬਦਲਦੀ ਹੈ
ਮੁੰਬਈ/ਬਿਊਰੋ ਨਿਊਜ਼
ਮੋਦੀ ਸਰਕਾਰ ਗਿਰਗਟ ਤੋਂ ਵੀ ਤੇਜੀ ਨਾਲ ਰੰਗ ਬਦਲ ਰਹੀ ਹੈ। ਇਹ ਕਹਿਣਾ ਹੈ ਭਾਜਪਾ ਦੀ ਸੱਤਾ ਭਾਈਵਾਲ ਪਾਰਟੀ ਸ਼ਿਵ ਸੈਨਾ ਦਾ। ਸ਼ਿਵ ਸੈਨਾ ਨੇ ਮੋਦੀ ਸਰਕਾਰ ‘ਤੇ ਇਹ ਹਮਲਾ ਉਸ ਬਿਆਨ ‘ਤੇ ਕੀਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਕਸ਼ਮੀਰੀ ਲੀਡਰਾਂ ਦੇ ਕਿਸੇ ਵੀ ਦੇਸ਼ ਦੇ ਪ੍ਰਤਿਨਿਧੀਆਂ ਨਾਲ ਮੁਲਾਕਾਤ ਕਰਨ ‘ਤੇ ਕੋਈ ਰੋਕ ਨਹੀਂ। ਅਜਿਹੇ ਵਿਚ ਭਾਜਪਾ ਸਰਕਾਰ ਨੇ ਵੱਖਵਾਦੀਆਂ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਰਿਆਇਤ ਦਿੱਤੀ ਹੈ ਤੇ ਇਹ ਗਿਰਗਟ ਤੋਂ ਵੀ ਛੇਤੀ ਰੰਗ ਬਦਲ ਰਹੀ ਹੈ। ઠਮਹਾਰਾਸ਼ਟਰ ਸਰਕਾਰ ਵਿਚ ਭਾਈਵਾਲ ਪਾਰਟੀ ਨੇ ਇਹ ਵੀ ਕਿਹਾ, “ਹੁਰੀਅਤ ‘ਤੇ ਕੇਂਦਰ ਦਾ ਰੁਖ ਬਦਲਣਾ ਅਯੋਧਿਆ ਵਿਚ ਰਾਮ ਮੰਦਰ ਨੂੰ ਬਾਬਰੀ ਮਸਜਿਦ ਕਰਨ ਵਰਗਾ ਹੈ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …