-8.3 C
Toronto
Wednesday, January 21, 2026
spot_img
Homeਭਾਰਤਕਸ਼ਮੀਰ ’ਚ ਇਕ ਹੋਰ ਟਾਰਗੇਟ ਕਿਲਿੰਗ

ਕਸ਼ਮੀਰ ’ਚ ਇਕ ਹੋਰ ਟਾਰਗੇਟ ਕਿਲਿੰਗ

ਰਾਜਸਥਾਨੀ ਬੈਂਕ ਮੈਨੇਜਰ ਦੀ ਬੈਂਕ ’ਚ ਹੀ ਹੱਤਿਆ
ਸ੍ਰੀਨਗਰ/ਬਿਊਰੋ ਨਿਉਜ਼
ਕਸ਼ਮੀਰ ਵਿਚ ਅਣਪਛਾਤੇ ਵਿਅਕਤੀਆਂ ਨੇ ਇਕ ਹੋਰ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਦਿੱਤਾ ਹੈ। ਰਾਜਸਥਾਨ ਦੇ ਰਹਿਣ ਵਾਲੇ ਬੈਂਕ ਮੈਨੇਜਰ ਦੀ ਅੱਜ ਵੀਰਵਾਰ ਨੂੰ ਕੁਲਗਾਮ ਵਿਚ ਬੈਂਕ ਦੇ ਅੰਦਰ ਦਾਖਲ ਹੋ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਅਜੇ ਤਿੰਨ ਦਿਨ ਪਹਿਲਾਂ ਕੁਲਗਾਮ ਵਿਚ ਹੀ ਇਕ ਟੀਚਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਲਾਕਾਈ ਦਿਹਾਤੀ ਬੈਂਕ ਦੇ ਅਧਿਕਾਰੀਆਂ ਨੇ ਕਿਹਾ ਕਿ ਮੋਹਨਪੋਰਾ ਬ੍ਰਾਂਚ ਵਿਚ ਵਿਜੇ ਕੁਮਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰੀ ਹੈ। ਦੱਸਿਆ ਗਿਆ ਕਿ ਗੰਭੀਰ ਹਾਲਤ ਵਿਚ ਵਿਜੇ ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਜਾਨ ਨਹੀਂ ਬਚ ਸਕੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜੰਮੂ ਕਸ਼ਮੀਰ ਵਿਚ ਇਕ ਮਹੀਨੇ ਦੇ ਅੰਦਰ ਹੀ 6 ਟਾਰਗੇਟ ਕਿਲਿੰਗ ਦੇ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਦੇਖਦਿਆਂ ਕਸ਼ਮੀਰ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਜਿਸ ਕਾਰਨ ਕਰੀਬ 125 ਹਿੰਦੂ ਪਰਿਵਾਰ ਵਾਦੀ ’ਚੋਂ ਹਿਜਰਤ ਕਰ ਗਏ ਹਨ।

 

RELATED ARTICLES
POPULAR POSTS